The Khalas Tv Blog Punjab ਹਾਈਕੋਰਟ ਪਹੁੰਚੀ ਇੱਕ ਗੈਂ ਗਸਟਰ ਦੀ ਮਾਂ
Punjab

ਹਾਈਕੋਰਟ ਪਹੁੰਚੀ ਇੱਕ ਗੈਂ ਗਸਟਰ ਦੀ ਮਾਂ

‘ਦ ਖ਼ਾਲਸ ਬਿਊਰੋ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਗੈਂ ਗਸਟਰਾਂ ਨੂੰ ਐਨਕਾਉਂਟਰ ਦਾ ਡਰ ਸਤਾਉਣ ਲੱਗਿਆ ਹੈ। ਜਾਣਕਾਰੀ ਮੁਤਾਬਕ ਗੈਂ ਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਜੱਗੂ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਲਈ ਬੁਲੇਟ ਪਰੂਫ ਜੈਕਟ ਤੇ ਗੱਡੀ ਦੀ ਮੰਗ ਕੀਤੀ ਹੈ। ਜੱਗੂ ਦੀ ਮਾਤਾ ਨੂੰ ਡਰ ਹੈ ਕਿ ਪੁਲਿਸ ਤੇ ਐਂਟੀ ਗਰੁੱਪ ਐਨਕਾਉਂਟਰ ਕਰ ਸਕਦੇ ਹਨ। ਜੱਗੂ ਦੀ ਮਾਤਾ ਨੇ ਪੁਲਿਸ ਉੱਤੇ ਜੇ ਲ੍ਹ ‘ਚ ਜੱਗੂ ਉੱਤੇ ਟਾਰਚਰ ਕਰਨ ਦਾ ਵੀ ਇਲਜ਼ਾਮ ਲਾਇਆ ਹੈ।

ਗੈਂਗਸਟਰ ਜੱਗੂ ਭਗਵਾਨਪੁਰੀਆ

ਗੈਂ ਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਵੱਲੋਂ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੋਈ ਹੈ। ਮੂਸੇਵਾਲਾ ਦੇ ਕ ਤਲ ਤੋਂ ਬਾਅਦ ਗੈਂ ਗਸਟਰ ਨੂੰ ਆਪਣੇ ਫਰਜ਼ੀ ਮੁਕਾਬਲੇ ਦਾ ਡਰ ਹੈ। ਪਟੀਸ਼ਨ ‘ਚ ਕਿਹਾ ਗਿਆ ਹੈ ਕਿ ਜਦੋਂ ਉਸਨੂੰ ਜੇ ਲ ਤੋਂ ਬਾਹਰ ਲਿਜਾਇਆ ਜਾਵੇਗਾ ਤਾਂ ਬੁਲੇਟ ਪਰੂਫ ਜੈਕੇਟ ਅਤੇ ਬੁਲੇਟ ਪਰੂਫ ਵਾਹਨ ‘ਚ ਲਿਜਾਇਆ ਜਾਵੇ। ਇਸ ਪਟੀਸ਼ਨ ‘ਤੇ ਸੋਮਵਾਰ ਜਾਂ ਉਸ ਤੋਂ ਬਾਅਦ ਸੁਣਵਾਈ ਹੋਣ ਦੀ ਉਮੀਦ ਹੈ।

ਜੱਗੂ ਭਗਵਾਨਪੁਰੀਆ ਦੀ ਮਾਤਾ

ਮਾਂ ਨੇ ਜੇ ਲ੍ਹ ਵਿੱਚ ਗੈਂ ਗਸਟਰ ਉੱਤੇ ਤਸ਼ੱਦਦ ਕਰਨ ਦਾ ਦੋ ਸ਼ ਵੀ ਲਾਇਆ ਹੈ। ਥੁੱਕਣ ਲਈ ਮਜਬੂਰ ਕੀਤਾ। ਸਰੀਰ ‘ਤੇ ਪਿਸ਼ਾਬ ਕੀਤਾ ਗਿਆ, ਗੁਪਤ ਅੰਗ ‘ਤੇ ਸੱਟ ਲੱਗੀ, ਲੱਤਾਂ ਰੱਸੀ ਨਾਲ ਬੰਨ੍ਹ ਕੇ ਕੁੱ ਟਿਆ ਗਿਆ। ਕੰਨ ਦੇ ਪਿੱਛੇ ਕਰੰਟ ਲਗਾਇਆ ਗਿਆ ਸੀ।

ਬਠਿੰਡਾ ਜੇ ਲ੍ਹ ‘ਚ ਬੰਦ ਗੈਂ ਗਸਟਰ ਅਮਿਤ ਡਾਗਰ ਨੇ ਵੀ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬੁਲੇਟ ਪਰੂਫ਼ ਜੈਕੇਟ ਅਤੇ ਗੱਡੀ ਦੀ ਮੰਗ ਕੀਤੀ ਹੈ। ਦਰਅਸਲ, ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਪੁਲਸ ਵੱਲੋਂ ਗੈਂਗਸਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਉੱਧਰ ਪੰਜਾਬ ਪੁਲਿਸ ਨੇ ਮੂਸੇਵਾਲਾ ਕਤ ਲ ਕਾਂ ਡ ‘ਚ ਦੋ ਹੋਰ ਮੁਲ ਜ਼ਮਾਂ ਨੂੰ ਗ੍ਰਿਫ਼ ਤਾਰ ਕਰ ਲਿਆ ਹੈ। ਪੁਲਿਸ ਨੇ ਵਿਕਾਸ ਬਿਸ਼ਨੋਈ ਤੇ ਖਾਨ ਨਾਂਅ ਦੇ ਸ਼ਖਸ ਦੀ ਗ੍ਰਿਫ਼ ਤਾਰੀ ਕੀਤੀ ਹੈ। ਦੋਵੇਂ ਸ਼ਖਸ ਫਾਜ਼ਿਲਕਾ ਦੇ ਰਹਿਣ ਵਾਲੇ ਹਨ। ਜਾਣਕਾਰੀ ਮੁਤਾਬਕ ਦੇਰ ਰਾਤ ਪੰਜਾਬ ਪੁਲਿਸ ਨੇ ਇਨ੍ਹਾਂ ਦੋ ਵਿਅਕਤੀਆਂ ਨੂੰ ਗ੍ਰਿਫ ਤਾਰ ਕੀਤਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤ ਲ ਕੇਸ ਵਿੱਚ ਪਹਿਲੀ ਵਾਰ ਗੈਂ ਗਸਟਰ ਲਾਰੈਂਸ ਬਿਸ਼ਨੋਈ ਨੇ ਵੀ ਦਿੱਲੀ ਪੁਲਿਸ ਵੱਲੋਂ ਕੀਤੀ ਜਾ ਰਹੀ ਪੁੱਛਗਿੱਛ ਵਿੱਚ ਚੁੱਪੀ ਤੋੜਦਿਆਂ ਕਿਹਾ ਹੈ ਕਿ ਉਸਦੇ ਗੈਂ ਗ ਦੇ ਮੈਂਬਰ ਨੇ ਮੂਸੇਵਾਲਾ ਨੂੰ ਮਾ ਰਿਆ ਸੀ। ਲਾਰੈਂਸ ਨੇ ਕਿਹਾ ਕਿ ਵਿੱਕੀ ਮਿੱਡੂਖੇੜਾ ਉਸਦਾ ਵੱਡਾ ਭਰਾ ਸੀ।

ਬਿਸ਼ਨੋਈ ਨੇ ਪੁਲਿਸ ਪੁੱਛਗਿੱਛ ‘ਚ ਦੱਸਿਆ ਕਿ ਇਸ ਵਾਰ ਇਹ ਕੰਮ ਮੇਰਾ ਨਹੀਂ ਹੈ, ਕਿਉਂਕਿ ਮੈਂ ਲਗਾਤਾਰ ਤਿਹਾੜ ਜੇ ਲ ਨੰਬਰ 8 ‘ਚ ਬੰਦ ਸੀ ਅਤੇ ਫੋਨ ਦੀ ਵਰਤੋਂ ਨਹੀਂ ਕਰ ਰਿਹਾ ਸੀ। ਪਰ ਮੂਸੇਵਾਲਾ ਦੇ ਕਤ ਲ ਵਿੱਚ ਸਾਡੇ ਗੈਂ ਗ ਦਾ ਹੱਥ ਸੀ।

Exit mobile version