The Khalas Tv Blog India ਮਾਲਕਣ ਨੇ ਦਿੱਤੀ ਝਿੜਕੀ, ਗੁੱਸੇ ‘ਚ ਆ ਕੇ ਨੌਕਰ ਨੇ ਕਰ ਦਿੱਤਾ ਵੱਡਾ ਕਾਂਡ
India

ਮਾਲਕਣ ਨੇ ਦਿੱਤੀ ਝਿੜਕੀ, ਗੁੱਸੇ ‘ਚ ਆ ਕੇ ਨੌਕਰ ਨੇ ਕਰ ਦਿੱਤਾ ਵੱਡਾ ਕਾਂਡ

ਦਿੱਲੀ ਦੇ ਲਾਜਪਤ ਨਗਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ, ਜਿੱਥੇ 42 ਸਾਲਾ ਰੁਚਿਕਾ ਅਤੇ ਉਸ ਦੇ 14 ਸਾਲਾ ਪੁੱਤਰ ਕ੍ਰਿਸ਼ ਦੀ ਬੇਰਹਿਮੀ ਨਾਲ ਜਾਨ ਲੈ ਲਈ ਗਈ। ਮੰਗਲਵਾਰ ਦੇਰ ਰਾਤ ਵਾਪਰੀ ਇਸ ਘਟਨਾ ਦੀਆਂ ਮ੍ਰਿਤਕ ਦੇਹਾਂ ਬੁੱਧਵਾਰ ਸਵੇਰੇ ਮਿਲੀਆਂ। ਰੁਚਿਕਾ ਦੀ ਮ੍ਰਿਤਕ ਦੇਹ ਬੈੱਡਰੂਮ ਅਤੇ ਕ੍ਰਿਸ਼ ਦੀ ਮ੍ਰਿਤਕ ਦੇਹ ਬਾਥਰੂਮ ਵਿੱਚ ਖੂਨ ਨਾਲ ਲੱਥਪੱਥ ਮਿਲੀ।

ਪੁਲਿਸ ਨੇ ਘਰ ਦੇ ਨੌਕਰ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੇ ਪੁੱਛਗਿੱਛ ਵਿੱਚ ਦੱਸਿਆ ਕਿ ਮਾਲਕਣ ਦੀ ਝਿੜਕੀ ਕਾਰਨ ਗੁੱਸੇ ਵਿੱਚ ਆ ਕੇ ਉਸ ਨੇ ਮਾਂ-ਪੁੱਤਰ ਨੂੰ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਅਤੇ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਭੱਜ ਗਿਆ।

ਘਰ ਦਾ ਦਰਵਾਜ਼ਾ ਬੰਦ ਪਾਇਆ ਤਾਂ ਸਾਰੀ ਘਟਨਾ ਦੀ ਸੂਚਨਾ ਮ੍ਰਿਤਕ ਦੇ ਪਤੀ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਦਰਵਾਜ਼ਾ ਤੋੜ ਕੇ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਫੁਟੇਜ ਦੀ ਮਦਦ ਨਾਲ ਨੌਕਰ ਨੂੰ ਗ੍ਰਿਫ਼ਤਾਰ ਕਰ ਲਿਆ।

Exit mobile version