The Khalas Tv Blog Punjab ਪੰਜਾਬ ਸਰਕਾਰ ਦੀ ਨਜ਼ਰ ‘ਚ ਆਈਆਂ ਫਰੀਦਕੋਟ ਦੀਆਂ ਮੰਡੀਆਂ
Punjab

ਪੰਜਾਬ ਸਰਕਾਰ ਦੀ ਨਜ਼ਰ ‘ਚ ਆਈਆਂ ਫਰੀਦਕੋਟ ਦੀਆਂ ਮੰਡੀਆਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦੀ ਫਸਲਾਂ ਦੀ ਵਾਢੀ ਦਾ ਮੌਸਮ ਸ਼ੁਰੂ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਲਈ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਫਰੀਦਕੋਟ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ, ਲਿਫਟਿੰਗ ਅਤੇ ਕਿਸਾਨਾਂ ਨੂੰ ਇਸ ਦੀ ਅਦਾਇਗੀ ਸਬੰਧੀ ਸੁਚੱਜੇ ਪ੍ਰੰਬਧਾਂ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਮੰਡੀਆਂ ਦਾ ਦੌਰਾ ਕੀਤਾ।

ਭਾਰਤ ਭੂਸ਼ਨ ਆਸ਼ੂ ਨੇ ਮੰਡੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਿਸਾਨਾਂ ਨੂੰ ਕਣਕ ਦੀ ਖਰੀਦ, ਚੁਕਾਈ ਅਤੇ ਅਦਾਇਗੀ ਸਬੰਧੀ ਕੋਈ ਦਿੱਕਤ ਨਾ ਆਉਣ ਦੇਣ ਦੀ ਹਦਾਇਤ ਕੀਤੀ। ਉਨ੍ਹਾਂ ਨੇ ਮੰਡੀ ਪ੍ਰਬੰਧਕਾਂ ਅਤੇ ਕਿਸਾਨਾਂ ਨੂੰ ਕੋਵਿਡ-19 ਸਬੰਧੀ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨ, ਆੜ੍ਹਤੀ, ਲੇਬਰ ਆਦਿ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਬਾਰਦਾਨੇ ਦੀ ਕਮੀ, ਮੀਡੀਆ ਦੀ ਪੈਦਾ ਕੀਤੀ ਹੋਈ ਕਹਾਣੀ ਹੈ। ਪ੍ਰੈੱਸ ਦਾ ਕੰਮ ਹੁਣ ਜ਼ਬਰਦਸਤੀ ਕੋਈ ਗੱਲ ਕਿਸੇ ਦੇ ਮੂੰਹ ਵਿੱਚ ਪਾਉਣ ਦਾ ਹੋ ਗਿਆ ਹੈ। ਆਸ਼ੂ ਨੇ ਕਿਹਾ ਕਿ ਪੱਛਮੀ ਬੰਗਾਲ ’ਚ ਅਸੈਂਬਲੀ ਚੋਣਾਂ ਹੋਣ ਕਰਕੇ ਜੂਟ ਦੀ ਕਮੀ ਹੈ ਪਰ ਫਿਰ ਵੀ ਬਾਰਦਾਨੇ ਦੀਆਂ 2 ਲੱਖ ਤੋਂ ਵੱਧ ਗੱਠਾਂ ਦਾ ਸਟਾਕ ਪੰਜਾਬ ਕੋਲ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਸੰਕਟ ਕਾਰਨ ਮੰਡੀਆਂ ’ਚ ਕਿਸਾਨ ਪਰਚੀ ਸਿਸਟਮ ਤਹਿਤ ਕਣਕ ਲਿਆ ਰਹੇ ਹਨ, ਇਸੇ ਲਈ ਬਾਰਦਾਨੇ ਦੀ ਤੋਟ ਦਾ ਅਹਿਸਾਸ ਹੁੰਦਾ ਹੋਵੇਗਾ।

Exit mobile version