The Khalas Tv Blog International ਕੈਨੇਡਾ ਦੇ PM ਜਸਟਿਨ ਟਰੂਡੇ ਨੂੰ ਮਿਲੀ ਧਮਕੀ ! ਕੁਝ ਹੀ ਘੰਟਿਆਂ ‘ਚ ਪਲਿਸ ਨੇ ਧਮਕੀ ਦੇਣ ਵਾਲੇ ਸ਼ਖਸ ਨੂੰ ਗੋਲੀ ਮਾਰੀ !
International

ਕੈਨੇਡਾ ਦੇ PM ਜਸਟਿਨ ਟਰੂਡੇ ਨੂੰ ਮਿਲੀ ਧਮਕੀ ! ਕੁਝ ਹੀ ਘੰਟਿਆਂ ‘ਚ ਪਲਿਸ ਨੇ ਧਮਕੀ ਦੇਣ ਵਾਲੇ ਸ਼ਖਸ ਨੂੰ ਗੋਲੀ ਮਾਰੀ !

ਬਿਉਰੋ ਰਿਪੋਰਟ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲੈਕੇ ਇੱਕ ਹੋਰ ਵੱਡੀ ਖਬਰ ਸਾਹਮਣੇ ਆਈ ਹੈ । ਟਰੂਡੋ ਨੂੰ ਧਮਕੀ ਦੇਣ ਵਾਲੇ ਸ਼ਖਸ ਨੂੰ ਗੋਲੀ ਮਾਾਰ ਦਿੱਤੀ ਗਈ ਹੈ। ਕਿਊਬਿਕ ਪੁਲਿਸ ਵਾਚਡੌਗ ਬਿਊਰੋ ਡੇਸ ਐਨਕੁਏਟਸ ਇੰਡੀਪੈਂਡੈਂਟਸ ਨੇ ਕਿਹਾ ਹੈ ਕਿ ਗੋਲੀਬਾਰੀ ਦੀ ਘਟਨਾ ਮਾਂਟਰੀਅਲ ਤੋਂ 180 ਕਿਲੋਮੀਟਰ ਦੂਰ ਸਕਾਟਸਟਾਊਨ ਵਿੱਚ ਤੜਕੇ ਹੋਈ । ਜਿਸ ਵਿਅਕਤੀ ਨੇ ਧਮਕੀ ਦਿੱਤੀ ਸੀ ਉਸ ਨੂੰ ਗੋਲੀ ਜ਼ਰੂਰ ਲਗੀ ਹੈ ਪਰ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਮਾਂਟਰੀਅਲ ਪੁਲਿਸ ਨੇ ਇਸ ਘਟਨਾ ਦੀ ਤਸਦੀਕ ਕਰਦੇ ਹੋਏ ਕਿਹਾ ਕਿ ਸ਼ੱਕੀ ਸ਼ਖਸ ‘ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਧਮਕੀਆਂ ਦਿੱਤੀਆਂ ਸਨ। BEI ਪੁਲਿਸ ਨੇ ਦੱਸਿਆ ਕਿ ਜਿਵੇ ਹੀ ਪੁਲਿਸ ਧਮਕੀ ਦੇਣ ਵਾਲੇ ਸ਼ਖਸ ਨੂੰ ਫੜਨ ਜਾ ਰਹੀ ਉਸ ਨੇ ਖਿੜਕੀ ਤੋਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ,ਜਵਾਬ ਵਿੱਚ ਪੁਲਿਸ ਨੇ ਵੀ ਗੋਲੀ ਚਲਾਈ । ਪੁਲਿਸ ਨੇ ਕਿਹਾ ਅਜਿਹੇ ਲੋਕਾਂ ਖਿਲਾਫ ਪੁਲਿਸ ਕਰੜੀ ਕਾਰਵਾਈ ਕਰੇਗੀ ਜੋ ਕਾਨੂੰਨੀ ਹਾਲਾਤਾਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ । ਜਿਸ ਸ਼ਖਸ ਨੂੰ ਪੁਲਿਸ ਨੇ ਗੋਲੀ ਮਾਰੀ ਹੈ ਉਸ ਨੇ ਕਿਊਬਿਕ ਦੇ ਪ੍ਰੀਮੀਅਰ ਲੇਗੌਲਟ ਨੂੰ ਵੀ ਧਕਮੀ ਦਿੱਤੀ ਸੀ । ਧਮਕੀ ਦੇ ਪਿੱਛੇ ਵਜ੍ਹਾਂ ਕੀ ਸੀ ਇਸ ਬਾਰੇ ਫਿਲਹਾਲ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ ।

 

Exit mobile version