The Khalas Tv Blog International ਕਾਬੁਲ ਦੇ ਗੁਰਦੁਆਰਾ ‘ਤੇ ਹ ਮਲੇ ਦਾ ਮੁੱਖ ਦੋ ਸ਼ੀ ਮਾ ਰਿਆ ਗਿਆ
International

ਕਾਬੁਲ ਦੇ ਗੁਰਦੁਆਰਾ ‘ਤੇ ਹ ਮਲੇ ਦਾ ਮੁੱਖ ਦੋ ਸ਼ੀ ਮਾ ਰਿਆ ਗਿਆ

‘ਦ ਖ਼ਾਲਸ ਬਿਊਰੋ : ਕਾਬੁਲ ਦੇ ਗੁਰਦੁਆਰਾ ਹਰਿ ਰਾਏ ਸਾਹਿਬ ਵਿੱਚ ਗੋਲੀ ਬਾਰੀ ਕਰਕੇ 27 ਅਫ਼ਗਾਨ ਸਿੱਖਾਂ ਨੂੰ ਮੌ ਤ ਦੇ ਘਾਟ ਉਤਾਰ ਦੇਣ ਦੀ ਬਦਕਿ ਸਮਤ ਘਟਨਾ ਦੇ ਮੁਖ ਸਾਜ਼ਿ ਸ਼ਘਾੜੇ ਅਤੇ ਇਸਲਾਮਿਕ ਸਟੇਟ ਖ਼ੁਰਾਸਾਨ (ਆਈ.ਐੱਸ.ਕੇ.) ਦੇ ਇਕ ਪਮੁੱਖ ਸਾਬਕਾ ਆਗੂ ਅਸਲਮ ਫ਼ਾਰੂਕੀ ਦੀ ਉੱਤਰੀ ਅਫ਼ਗਾਨਿਸਤਾਨ ਵਿੱਚ ਗੋ ਲੀਆਂ ਮਾ ਰ ਕੇ ਹੱਤਿ ਆ ਕਰ ਦਿੱਤੀ ਗਈ ਹੈ।

 ਮਾਰਚ  2020 ਦੇ ਤੀਜੇ ਹਫਤੇ  ਹਥਿਆ ਰਬੰਦਾਂ ਵੱਲੋਂ ਕਾਬੁਲ ਦੇ ਗੁਰਦੁਆਰਾ ਵਿਖ਼ੇ  ਗੋਲੀ ਬਾਰੀ ਕੀਤੀ ਗਈ ਸੀ। ਜਿਸ ਦੌਰਾਨ 20 ਅਫ਼ਗਾਨ ਸਿੱਖਾਂ ਦੀ ਮੌ  ਤ ਹੋ ਗਈ ਸੀ ਜਦਕਿ 60 ਦੇ ਕਰੀਬ ਜ਼ਖ਼ ਮੀ ਹੋ ਗਏ ਸਨ। ਮਾਮੋਜ਼ਈ ਕਬੀਲੇ ਨਾਲ ਸੰਬੰਧਤ ਅਸਲਮ ਫ਼ਾਰੂਕੀ ਪਾਕਿਸਤਾਨ ਦੇ ਹਿੰਸਾ ਪ੍ਰਭਾਵਿਤ ਉਰਕਜ਼ਈ ਇਲਾਕੇ ਦਾ ਰਹਿਣ ਵਾਲਾ ਸੀ।

ਅਸਲਮ ਫ਼ਾਰੂਕੀ ਦੀ  ਮੌ ਤ ਦੀ ਪੁਸ਼ਟੀ ਉਸਦੇ ਪਰਿਵਾਰਕ ਮੈਂਬਰਾਂ ਅਤੇ ਸਥਾਨਕ ਲੋਕਾਂ ਨੇ ਕੀਤੀ ਹੈ ਹਾਲਾਂਕਿ ਇਸ ਬਾਰੇ ਵੱਖ ਵੱਖ ਗੱਲਾਂ ਸਾਹਮਣੇ ਆ ਰਹੀਆਂ ਹਨ ਉਹ ਕਿਸ ਨਾਲ ਝੜਪ ਵਿੱਚ ਮਾ  ਰਿਆ ਗਿਆ। ਕੁਝ ਲੋਕ ਉਸਦੀ ਆਪਣੀ ਹੀ ਜੱਥੇਬੰਦੀ ਵਿੱਚ ਹੋਈ ਅੰਦਰੂਨੀ ਝੜਪ ਦੌਰਾਨ ਫ਼ਾਰੂਕੀ ਦੇ ਮਾ ਰੇ ਜਾਣ ਦੀ ਗੱਲ ਕਹਿ ਰਹੇ ਹਨ ਜਦਕਿ ਦੂਜੇ ਬੰਨੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅਤੇ ਉਸਦੇ ਸਾਥੀ ਨਵੀਂ ਬਣੀ ਅਫ਼ਗਾਨ ਸਰਕਾਰ ਵੱਲੋਂ ਅਪਰਾਧਿਕ ਅਨਸਰਾਂ ਦੇ ਖਿ ਲਾਫ਼ ਕੀਤੀ ਜਾ ਰਹੀ ਕਾਰਵਾਈ ਦੌਰਾਨ ਸੁਰੱਖ਼ਿਆ ਅਮਲੇ ਨਾਲ ਉਲਝ ਪਿਆ ਅਤੇ ਉਸ ਦੀ ਮੌ ਤ ਹੋ ਗਈ  ।

Exit mobile version