The Khalas Tv Blog Punjab ਵੈਸਨੋ ਦੇਵੀ ਦੇ ਦਰਸ਼ਨਾਂ ਨੂੰ ਗਈ ਲੜਕੀ ਨਾਲ ਵਾਪਰਿਆ ਭਿਆਨਕ ਹਾਦਸਾ!
Punjab

ਵੈਸਨੋ ਦੇਵੀ ਦੇ ਦਰਸ਼ਨਾਂ ਨੂੰ ਗਈ ਲੜਕੀ ਨਾਲ ਵਾਪਰਿਆ ਭਿਆਨਕ ਹਾਦਸਾ!

ਬਿਊਰੋ ਰਿਪੋਰਟ –  ਵੈਸ਼ਨੋ ਦੇਵੀ (Vaishno Devi)  ਦੇ ਦਰਸ਼ਨ ਕਰਨ ਲਈ ਗਈ ਨਵ ਵਿਆਹੀ ਲੜਕੀ ਦੀ ਮੌਤ ਹੋ ਗਈ ਹੈ। ਇਹ ਲੜਕੀ ਬਟਾਲਾ (Batala) ਦੇ ਕਸਬਾ ਧਿਆਨਪੁਰ ਦੀ ਰਹਿਣ ਵਾਲੀ ਹੈ ਅਤੇ ਜਦੋਂ ਇਹ ਖਬਰ ਉਨ੍ਹਾਂ ਦੇ ਪਿੰਡ ਪਹੁੰਚੀ ਤਾਂ ਸਾਰੇ ਪਰਿਵਾਰ ਵਿੱਚ ਮਾਤਮ ਛਾ ਗਿਆ। ਲੜਕੀ ਦੀ ਪਛਾਣ ਸਪਨਾ ਦੇਵੀ ਵਜੋਂ ਹੋਈ ਹੈ। ਉਨ੍ਹਾਂ ਦੀ ਮੌਤ ਪਹਾੜ ਦੇ ਖਿਸਕਣ ਕਾਰਨ ਹੋਈ ਹੈ।

ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਅਮਿਤ ਕੁਮਾਰ ਦਾ ਵਿਆਹ ਅੰਮ੍ਰਿਤਸਰ ਦੀ ਰਹਿਣ ਵਾਲੀ ਸਪਨਾ ਨਾਲ ਹੋਇਆ ਸੀ ਅਤੇ ਅਮਿਤ 28 ਜੁਲਾਈ ਵਿਦੇਸ਼ ਤੋਂ ਪੰਜਾਬ ਪਰਤਿਆ ਸੀ। ਅਮਿਤ ਅਤੇ ਸਪਨਾ ਦੋਵੇਂ ਵੈਸਨੋ ਦੇਵੀ ਦੇ ਦਰਸ਼ਨ ਕਰਨ ਲਈ ਗਏ ਸੀ ਪਰ ਪਹਾੜ ਦੇ ਖਿਸਕਣ ਕਾਰਨ ਸਪਨਾ ਦੀ ਮੌਤ ਹੋ ਗਈ। ਪਰਿਵਾਰ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਸਪਨਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ। ਉਨ੍ਹਾਂ ਦੱਸਿਆ ਕਿ ਵਿਦੇਸ਼ ਤੋਂ ਪਰਤਣ ਤੋਂ ਬਾਅਦ ਕੋਟਲੀ ਮੱਲੀ ਵਿੱਚ ਜੂਸ਼ ਬਾਰ ਦੀ ਦੁਕਾਨ ਕਰਦਾ ਹੈ ਅਤੇ ਉਸ ਦਾ ਇਕ ਮਹਿਨਾ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਸਪਨਾ ਦੀ ਮੌਤ ਨੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਇਹ ਵੀ ਪੜ੍ਹੋ –   ਪੰਜਾਬ ਵਿਧਾਨ ਸਭਾ ’ਚ ਫੇਰ ਉੱਠਿਆ ਬੇਅਦਬੀ ਦਾ ਮੁੱਦਾ! CM ਮਾਨ ’ਤੇ ਗੰਭੀਰ ਇਲਜ਼ਾਮ

 

Exit mobile version