The Khalas Tv Blog Punjab ਖੱਟਕੜ ਕਲਾਂ ‘ਚ CM ਮਾਨ ਦੀ ਤਸਵੀਰ ‘ਤੇ ਪੋਚੀ ਕਾਲਖ , ਭਗਤ ਸਿੰਘ ਦੀ ਫੋਟੋ ਹਟਾ ਕੇ ਲੱਗੀ ਸੀ…
Punjab

ਖੱਟਕੜ ਕਲਾਂ ‘ਚ CM ਮਾਨ ਦੀ ਤਸਵੀਰ ‘ਤੇ ਪੋਚੀ ਕਾਲਖ , ਭਗਤ ਸਿੰਘ ਦੀ ਫੋਟੋ ਹਟਾ ਕੇ ਲੱਗੀ ਸੀ…

Khatkar Kalan, Bhagwant Maan , bhagwant mann, punjab news

ਖਟਕੜ ਕਲਾਂ : ਪੰਜਾਬ ਸਟੂਡੈਂਟਸ ਯੂਨੀਅਨ(PSU) ਵੱਲੋਂ ਖਟਕੜ ਕਲਾਂ ਵਿੱਚ ਬਣੇ ਮੁਹੱਲਾ ਕਲੀਨਿਕ ਦੇ ਐਂਟਰੀ ਦਰਵਾਜੇ ‘ਤੇ ਲੱਗੀ ਮੁੱਖ ਮੰਤਰੀ ਭਗਵੰਤ ਮਾਨ(Bhagwant Mann) ਦੀ ਤਸਵੀਰ ‘ਤੇ ਕਾਲਖ ਪੋਚ ਦਿੱਤੀ ਹੈ। ਵਿਦਿਆਰਥੀ ਯੂਨੀਅਨ ਨੇ ਇਲਜ਼ਾਮ ਲਾਇਆ ਕਿ ਸ਼ਹੀਦ ਭਗਤ ਸਿੰਘ ਨਗਰ ਵਿਖ਼ੇ ਸ਼ਹੀਦ ਏ ਆਜ਼ਮ ਭਗਤ ਸਿੰਘ(Bhagat Singh) ਤੇ ਉਨ੍ਹਾਂ ਦੇ ਪਰਿਵਾਰ ਦੀਆਂ ਤਸਵੀਰਾਂ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾਈ ਗਈ ਸੀ।

ਬੀਤੇ ਦਿਨ ਯੂਨੀਅਨ ਦੇ ਮੈਂਬਰਾਂ ਵੱਲੋਂ  ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ‘ਤੇ ਕਾਲਖ ਮਲ ਕੇ ਰੋਸ ਜਤਾਇਆ। ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਮੁੜ ਸ਼ਹੀਦਾਂ ਦੀਆਂ ਤਸਵੀਰਾਂ ਨਾ ਲਗਾਈਆਂ ਤਾਂ ਇਸ ਦੇ ਖਿਲਾਫ ਤਿੱਖਾ ਸੰਘਰਸ਼ ਵਿੱਡਿਆ ਜਾਵੇਗਾ। ਇਸ ਦੇ ਨਾਲ ਹੀ ਜਥੰਬੇਦੀ ਨੇ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਦਾ ਫਿਰੋਜ਼ਪੁਰ ਦੇ ਤੂੜੀ ਬਜ਼ਾਰ ਵਿੱਚ ਗੁਪਤ ਟਿਕਾਣੇ ‘ਤੇ ਮਿਊਜ਼ੀਅਮ ਬਣਾਇਆ ਜਾਵੇ।

ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਪੰਜਾਬ ਸਰਕਾਰ ‘ਤੇ ਵਰਦਿਆਂ ਇਹ ਇਲਜ਼ਾਮ ਲਗਾਇਆ ਹੈ ਕਿ ਪਿੰਡ ਖੱਟਕੜ ਕਲਾਂ ਵਿੱਖੇ ਬਣਾਏ ਗਏ  ਮੁਹੱਲਾ ਕਲੀਨਿਕ ਵਿੱਚ ਸ਼ਹੀਦ ਭਗਤ ਸਿੰਘ ਦੀ ਫੋਟੋ ਨੂੰ ਬਿਲਕੁਲ ਹੀ ਅੱਖੋਂ-ਪਰੋਖੇ ਕਰਦੇ ਹੋਏ ਉਹਨਾਂ ਦੀ ਥਾਂ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੋਟੋ ਲਾਈ ਗਈ ਹੈ।

ਡਾ.ਚੀਮਾ ਨੇ ਟਵੀਟ ਵਿੱਚ ਇਸ ਗੱਲ ਨੂੰ ਬਹੁਤ ਦੁੱਖਦਾਈ ਦੱਸਦਿਆਂ ਕਿਹਾ ਹੈ ਕਿ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖੱਟਕੜ ਕਲਾਂ ਵਿਖੇ ਸਹੁੰ ਚੁੱਕਣ ਵਾਲੀ ਪੰਜਾਬ ਸਰਕਾਰ ਨੇ ਮਹਾਨ ਸ਼ਹੀਦ ਦੀ ਫੋਟੋ ਹਟਾ ਕੇ ਉਸ ਦੀ ਥਾਂ ‘ਤੇ ਆਪਣੇ ਮੁੱਖ ਮੰਤਰੀ ਦੀ ਫੋਟੋ ਲਗਾ ਦਿੱਤੀ ਹੈ। ਇਸ ਤੋਂ ਇਲਾਵਾ 10 ਬਿਸਤਰਿਆਂ ਵਾਲੇ ਹਸਪਤਾਲ ਦਾ ਪੱਧਰ ਘਟਾ ਕੇ ਮੁਹੱਲਾ ਕਲੀਨਿਕ ਬਣਾ ਦਿੱਤਾ ਗਿਆ ਹੈ।

ਡਾ. ਚੀਮਾ ਨੇ ਆਪਣੇ ਇਸ ਟਵੀਟ ਨਾਲ ਦਾਅਵੇ ਨੂੰ ਪੁੱਖਤਾ ਕਰਦੀਆਂ ਅਖਬਾਰ ਵਿੱਚ ਛੱਪੀਆਂ ਖ਼ਬਰਾਂ ਵੀ ਸਾਂਝੀਆਂ ਕੀਤੀਆਂ ਹਨ,ਜਿਸ ਵਿੱਚ ਇਹ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਸੰਨ 1973 ਵਿੱਚ ਬਣੇ ਸਿਹਤ ਕੇਂਦਰ ਵਿੱਚ ਨਾ ਸਿਰਫ ਸ਼ਹੀਦ ਭਗਤ ਸਿੰਘ ਦੇ ਬਚਪਨ ਦੀ, ਸਗੋਂ ਉਹਨਾਂ ਦੇ ਚਾਚਾ ਅਜੀਤ ਸਿੰਘ ਦੀ ਤਸਵੀਰ ਵੀ ਲੱਗੀ ਹੋਈ ਸੀ ਪਰ ਹੁਣ ਬਣੇ ਨਵੇਂ ਮੁਹੱਲਾ ਕਲੀਨਿਕ ਵਿੱਚ ਸਿਰਫ ਮੁੱਖ ਮੰਤਰੀ ਮਾਨ ਦੀ ਤਸਵੀਰ ਹੀ ਲੱਗੀ ਹੋਈ ਹੈ।

ਕਾਂਗਰਸ ਵੱਲੋਂ ਕੀਤੀ ਨਿਖੇਧੀ

ਕਾਂਗਰਸ ਪਾਰਟੀ ਨੇ ਸਿਹਤ ਕੇਂਦਰ ਉੱਤੇ ਭਗਤ ਸਿੰਘ ਦੀ ਉਸਦੇ ਪਰਿਵਾਰ ਦੇ ਫੋਟੋ ਹਟਾ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾਉਣ ਦੀ ਨਿਖੇਧੀ ਕੀਤੀ ਹੈ। ਇਸ ਸਬੰਧੀ ਕਾਂਗਰਸ ਦੇ ਸੂਬਾ ਕਮੇਟੀ ਮੈਂਬਰ ਸਤਵੀਰ ਸਿੰਘ ਪੱਲੀ ਝਿੱਕੀ ਨੇ ਸੂਬਾ ਸਰਕਾਰ ਸ਼ਹੀਦਾਂ ਦੇ ਨਾਮ ਉੱਤੇ ਸਿਆਸੀ ਰੋਟੀਆਂ ਸੇਕ ਰਹੀ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹੀਦ ਭਗਤ ਸਿੰਘ ਦੇ ਵੱਡੇ ਪ੍ਰਸ਼ੰਸਕ ਹਨ। ਉਹ ਕਿਹੜੀ ਸਟੇਜ ਨਹੀਂ, ਜਿੱਥੇ ਉਹ ਭਗਤ ਦਾ ਨਾਮ ਨਾ ਲੈਂਦੇ ਹੋਣ ਜਾਂ ਉਹ ਕਿਹੜੇ ਮੀਟਿੰਗ ਨਹੀਂ ਜਿੱਥੇ ਉਨ੍ਹਾਂ ਦੇ ਪਿਛਲੇ ਪਾਸੇ ਭਗਤ ਸਿੰਧ ਦੀ ਫੋਟੋ ਨਾ ਲੱਗੀ ਹੋਵੇ। ਸ਼ਾਇਦ ਇਸ ਪ੍ਰਸ਼ਾਸਨਿਕ ਫੈਸਲੇ ਬਾਰੇ ਉਨ੍ਹਾਂ ਨੂੰ ਪਤਾ ਨਾ ਹੋਵੇ। ਕਿਸੇ ਥਾਂ ਉੱਤੇ ਲੱਗੀ ਭਗਤ ਸਿੰਘ ਦੀ ਤਸਵੀਰ ਨੂੰ ਹਟਾ ਕੇ  ਆਪਣੀ ਤਸਵੀਰ ਲਗਾਉਣ ਨੂੁੰ ਉਹ ਕਦੇ ਵੀ ਤਰਜ਼ੀਹ ਨਹੀਂ ਦੇਣਗੇ। ਜੇਕਰ ਉਨ੍ਹਾੰ ਨੂੰ ਇਸ ਮਾਮਲੇ ਬਾਰੇ ਪਤਾ ਲੱਗਿਆਂ ਤਾਂ ਉਹ ਜ਼ਰੂਰ ਹੀ ਸਿਹਤ ਕੇੰਦਰ ਉੱਤੇ ਪਹਿਲਾਂ ਤੋਂ ਲੱਗੀ ਭਗਤ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦੀ ਤਸਵੀਰਾਂ ਨੂੰ ਮੁੜ ਸਥਾਪਤ ਕਰਨ ਦੇ ਹੁਕਮ ਦੇ ਸਕਦੇ ਹਨ।

Exit mobile version