‘ਦ ਖ਼ਾਲਸ ਬਿਊਰੋ :- ਦਿੱਲੀ ‘ਚ ਕੱਲ੍ਹ 22 ਨਵੰਬਰ ਦੀ ਸ਼ਾਮ ਨੂੰ ਕੇਜਰੀਵਾਲ ਸਰਕਾਰ ਨੇ ਪੰਜਾਬੀ ਬਸਤੀ ਮਾਰਕੀਟ ਅਤੇ ਜਨਤਾ ਮਾਰਕੀਟ ਨੂੰ ਬੰਦ ਕਰਨ ਦੇ ਹੁਕਮ ਵਾਪਸ ਲੈ ਲਏ ਗਏ ਹਨ। ਦੱਸਣਯੋਗ ਹੈ ਕਿ ਪੱਛਮੀ ਦਿੱਲੀ ਜ਼ਿਲ੍ਹਾ ਪ੍ਰਸ਼ਾਸਨ ਅਨੁਸਾਰ ਕੱਲ੍ਹ ਸ਼ਾਮੀਂ ਸਥਿਤੀ ਬਦਤਰ ਹੋ ਗਈ ਸੀ। ਗਲੀਆਂ ਵਿੱਚ ਭਾਰੀ ਭੀੜ ਸੀ ਤੇ ਕੋਰੋਨਾ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ।
ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹੁਣ ਗਲੀ ਵਿਕਰੇਤਾਵਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਦੁਕਾਨਦਾਰਾਂ ਨੂੰ ਮਾਸਕ ਪਹਿਨਣ ਅਤੇ ਦੋ ਗਜ਼ ਦੀ ਦੂਰੀ ਨੇਮ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ ਹੈ। ਮਾਰਕੀਟ ਨੂੰ ਬੰਦ ਕਰਨ ਦਾ ਆਦੇਸ਼ ਕੱਲ੍ਹ ਸ਼ਾਮੀਂ ਜਾਰੀ ਕੀਤਾ ਗਿਆ ਸੀ, ਜਿਸ ਨੂੰ ਵਾਪਸ ਲੈ ਲਿਆ ਗਿਆ ਹੈ। ਦਿੱਲੀ ਪੁਲੀਸ ਨੇ 1500 ਤੋਂ ਵੱਧ ਲੋਕਾਂ ਦੇ ਬਿਨਾਂ ਮਾਸਕ ਦੇ ਚਲਾਨ ਕੱਟੇ ਹਨ। ਹਰਿਆਣਾ ਦੀ ਫਰੀਦਾਬਾਦ ਤੇ ਗੁਰੂਗ੍ਰਾਮ ਦੀਆਂ ਹੱਦਾਂ ’ਤੇ ਕਰੋਨਾ ਜਾਂਚ ਕੀਤੀ ਜਾ ਰਹੀ ਹੈ।