The Khalas Tv Blog India ਬਰਸਾਤੀ ਮੌਸਮ ‘ਚ ਹੇਮਕੁੰਟ ਯਾਤਰਾ ਨੂੰ ਲੈ ਕੇ ਆਈ ਇਹ ਖ਼ਬਰ, ਟਰੱਸਟ ਨੇ ਦਿੱਤੀ ਖ਼ਾਸ ਜਾਣਕਾਰੀ
India Punjab

ਬਰਸਾਤੀ ਮੌਸਮ ‘ਚ ਹੇਮਕੁੰਟ ਯਾਤਰਾ ਨੂੰ ਲੈ ਕੇ ਆਈ ਇਹ ਖ਼ਬਰ, ਟਰੱਸਟ ਨੇ ਦਿੱਤੀ ਖ਼ਾਸ ਜਾਣਕਾਰੀ

Pilgrimage Sri Hemkunt Sahib

ਪਿਛਲੇ ਕੁਝ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਖਰਾਬ ਮੌਸਮ ਦੇ ਕਰਕੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬੰਦ ਹੋ ਗਈ ਹੈ, ਇਸ ਨੂੰ ਹੇਮਕੁੰਟ ਸਾਹਿਬ ਟਰੱਸਟ ਤੋਂ ਨਰਿੰਦਰਜੀਤ ਸਿੰਘ ਭਿੰਡਰਾਂ ਨੇ ਵਿਰਾਮ ਲਗਾਉਂਦਿਆਂ ਕਿਹਾ ਕਿ ਇਹ ਯਾਤਰਾ ਨਿਰਵਿਘਨ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਬਰਸਾਤ ਦੇ ਮੌਸਮ ਦੌਰਾਨ ਨਿਰਵਿਘਨ ਚੱਲ ਰਹੀ ਹੈ। ਇਸ ਮੌਕੇ ਬਹੁਤ ਸਾਰੀਆਂ ਝੂਠੀਆਂ ਵੀਡੀਓਜ਼ ਰਾਹੀਂ ਇਹ ਪ੍ਰਚਾਰਿਆ ਗਿਆ ਕਿ ਯਾਤਰਾ ਬੰਦ ਹੈ ਅਤੇ ਉਤਰਾਖੰਡ ਵਿੱਚ ਬਹੁਤ ਵੱਡੀ ਤਬਾਹੀ ਹੋਈ ਹੈ ਪਰ ਇਹ ਸਭ ਕੁਝ ਝੂਠ ਹੈ।

ਉਨ੍ਹਾਂ ਦੱਸਿਆ ਕਿ ਅੱਜ ਵੀ ਦੇਸ਼-ਵਿਦੇਸ਼ ਤੋਂ ਸੰਗਤਾਂ ਦੇਵਭੂਮੀ ਵੱਲ ਆ ਰਹੀਆਂ ਹਨ ਅਤੇ ਦਰਸ਼ਨ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਦਾ ਉਤਸ਼ਾਹ ਵੇਖਣਯੋਗ ਹੈ ਕਿਉਂਕਿ ਉਹ ਹੇਮਕੁੰਟ ਸਾਹਿਬ ਦੀ ਕੁਦਰਤੀ ਸੁੰਦਰਤਾ ਦੀ ਪ੍ਰਸ਼ੰਸਾ ਕਰਦੇ ਹੋਏ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਝੂਠੀਆਂ ਖ਼ਬਰਾਂ ਤੇ ਬਿਲਕੁਲ ਵੀ ਵਿਸ਼ਵਾਸ਼ ਨਾ ਕੀਤਾ ਜਾਵੇ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨਿਰਵਿਘਨ ਜਾਰੀ ਹੈ।

ਇਹ ਵੀ ਪੜ੍ਹੋ –  ਸ਼ਹੀਦ ਅੰਸ਼ੁਮਨ ਦੀ ਮਾਂ ਨੇ ਰਾਹੁਲ ਨੂੰ ਕਿਹਾ ‘ਅਗਨੀਵੀਰ ਨੂੰ ਬੰਦ ਹੋਵੇ’

 

Exit mobile version