The Khalas Tv Blog Punjab ਜਥੇਦਾਰ ਨੇ 267 ਸਰੂਪਾਂ ਦੀ ਜਾਂਚ ਔਰਤ ਸਿੱਖ ਜੱਜ ਨੂੰ ਸੌਂਪੀ, 1 ਮਹੀਨੇ ‘ਚ ਦੇਣਗੇ ਰਿਪੋਰਟ
Punjab

ਜਥੇਦਾਰ ਨੇ 267 ਸਰੂਪਾਂ ਦੀ ਜਾਂਚ ਔਰਤ ਸਿੱਖ ਜੱਜ ਨੂੰ ਸੌਂਪੀ, 1 ਮਹੀਨੇ ‘ਚ ਦੇਣਗੇ ਰਿਪੋਰਟ

‘ਦ ਖ਼ਾਲਸ ਬਿਊਰੋ:- ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰਦੁਆਰਾ ਰਾਮਸਰ ਸਾਹਿਬ ‘ਚੋ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਪਾਵਨ ਸਰੂਪਾਂ ਦੇ ਮਾਮਲੇ ਦੀ ਜਾਂਚ ਕਰਨ ਦਾ ਅਧਿਕਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹਾਈਕੋਰਟ ਦੀ ਰਿਟਾਇਰਡ ਜਸਟਿਸ ਸਿੱਖ ਬੀਬੀ ਨਵਿਤਾ ਸਿੰਘ ਨੂੰ ਦੇ ਦਿੱਤਾ ਹੈ।

ਜਥੇਦਾਰ ਹਰਪ੍ਰੀਤ ਸਿੰਘ ਨੇ ਆਦੇਸ਼ ਦਿੰਦਿਆਂ ਕਿਹਾ ਕਿ ਸਿੱਖ ਬੀਬੀ ਨਵਿਤਾ ਸਿੰਘ ਦੇ ਨਾਲ ਇਸ ਮਾਮਲੇ ਦੀ ਜਾਂਚ ਵਿੱਚ ਉਹਨਾਂ ਦੇ ਸਹਿਯੋਗੀ ਤੇਲੰਗਨਾ ਹਾਈਕੋਰਟ ਦੇ ਐਡਵੋਕੇਟ ਭਾਈ ਈਸ਼ਰ ਸਿੰਘ ਹੋਣਗੇ।

ਇਸ ਤੋਂ ਇਲਾਵਾਂ ਲੋੜ ਪੈਣ ‘ਤੇ ਇਨ੍ਹਾਂ ਅਧਿਕਾਰੀਆਂ ਨੂੰ ਅਕਾਊਂਟੈਂਟ ਮਾਹਿਰ , SGPC ਦੇ ਸਾਬਕਾ ਅਤੇ ਮੌਜੂਦਾ ਕਰਮਚਾਰੀਆਂ ਸਮੇਤ ਹੋਰ ਵਿਦਵਾਨਾਂ ਦੀਆਂ ਸੇਵਾਵਾਂ ਵੀ ਮੁਹੱਈਆਂ ਕਰਵਾਈਆਂ ਜਾਣਗੀਆਂ।

ਜਾਂਚ ਅਧਿਕਾਰੀਆਂ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ, ਜਿਸ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

 

Exit mobile version