The Khalas Tv Blog India ਜਾਗੋ ਪਾਰਟੀ ਨੇ ਜਾਰੀ ਕੀਤਾ ਪਾਰਟੀ ਦਾ ਅਧਿਕਾਰਤ ਝੰਡਾ ਅਤੇ ਪ੍ਰਚਾਰ ਗੀਤ
India

ਜਾਗੋ ਪਾਰਟੀ ਨੇ ਜਾਰੀ ਕੀਤਾ ਪਾਰਟੀ ਦਾ ਅਧਿਕਾਰਤ ਝੰਡਾ ਅਤੇ ਪ੍ਰਚਾਰ ਗੀਤ

‘ਦ ਖ਼ਾਲਸ ਬਿਊਰੋ :- ਦਿੱਲੀ ਕਮੇਟੀ ਦੀਆਂ ਆਮ ਚੋਣਾਂ ਤੋਂ ਪਹਿਲਾਂ ਜਾਗੋ ਪਾਰਟੀ ਨੇ ਪਾਰਟੀ ਦਾ ਅਧਿਕਾਰਤ ਝੰਡਾ ਅਤੇ ਪ੍ਰਚਾਰ ਗੀਤ ਜਾਰੀ ਕੀਤਾ ਹੈ। ਪਾਰਟੀ ਦੀ ਚੋਣ ਮੁਹਿੰਮ ਦੀ ਟੈਗ ਲਾਈਨ ਲਈ ਇੱਕ ਗੀਤ ਦੇ ਮੁੱਖ ਬੰਦ “ਪੰਥ ਪ੍ਰਸਤੀ ਹੈ ਪਛਾਣ, ਕਿਤਾਬ ਸਾਡਾ ਚੋਣ ਨਿਸ਼ਾਨ” ਨੂੰ ਚੁਣਿਆ ਗਿਆ ਹੈ।

ਪਾਰਟੀ ਦਫ਼ਤਰ ਵਿਖੇ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਗੀਤ ਅਤੇ ਝੰਡਾ ਜਾਰੀ ਕਰਦੇ ਹੋਏ ਕਿਹਾ ਕਿ ਜਥੇਦਾਰ ਸੰਤੋਖ ਸਿੰਘ ਜੀ ਦਾ 92ਵੇਂ ਜਨਮ ਦਿਹਾੜੇ ਮੌਕੇ ਪੰਥ ਪ੍ਰਤੀ ਉਹਨਾਂ ਵੱਲੋਂ ਕੀਤੀਆਂ ਗਈਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਅੱਜ ਦੇ ਦਿਨ ਇਹਨਾਂ ਨੂੰ ਜਾਰੀ ਕੀਤਾ ਗਿਆ ਹੈ। ਜੀਕੇ ਨੇ ਕਿਹਾ ਕਿ ਮੇਰੇ ਪਿਤਾ ਅਤੇ ਮੇਰੇ ਵੱਲੋਂ ਬੀਤੇ 70 ਸਾਲਾਂ ਦੌਰਾਨ ਕੀਤੇ ਗਏ ਮੁੱਖ਼ ਕਾਰਜਾਂ ਨੂੰ ਇਸ ਗੀਤ ‘ਚ ਸ਼ਾਮਲ ਕੀਤਾ ਗਿਆ ਹੈ। ਗੀਤ ਨੂੰ ਗਾਇਕ ਇਸ਼ੂ ਸੋਂਧ ਨੇ ਗਾਇਆ ਅਤੇ ਗੀਤਕਾਰ ਹੈਪੀ ਲੱਖੀਪੁਰੀਆ ਨੇ ਲਿਖਿਆ ਅਤੇ ਗੁਰਪ੍ਰੀਤ ਸਿੰਘ ਸਿਧੂ ਨੇ ਸੰਗੀਤ ਦਿੱਤਾ ਹੈ। ਜੀਕੇ ਨੇ ਇਸ਼ੂ ਸੋਂਧ ਅਤੇ ਗੁਰਪ੍ਰੀਤ ਸਿਧੂ ਨੂੰ ਸ਼ਾਲ ਭੇਟ ਕਰਕੇ ਸਨਮਾਨਿਤ ਕੀਤਾ।

ਜੀਕੇ ਨੇ ਦੱਸਿਆ ਕਿ ਇਸ ਗੀਤ ਨੂੰ ਪਾਰਟੀ ਦੇ ਪ੍ਰੋਗਰਾਮਾਂ ਦੌਰਾਨ ਸੰਗਤਾਂ ਨੂੰ ਪਾਰਟੀ ਬਾਰੇ ਦੱਸਣ ਲਈ ਬਤੌਰ ਪ੍ਰਚਾਰ ਗੀਤ ਵਜੋਂ ਦਿਖਾਇਆ ਅਤੇ ਵਜਾਇਆ ਜਾਵੇਗਾ। ਇਸ ਗੀਤ ਦਾ ਮੁਖ ਬੰਦ, “ਪੰਥ ਪ੍ਰਸਤੀ ਹੈ ਪਛਾਣ, ਕਿਤਾਬ ਸਾਡਾ ਚੋਣ ਨਿਸ਼ਾਨ” ਚੋਣ ਮੁਹਿੰਮ ਦੀ ਟੈਗ ਲਾਈਨ ਹੈ। ਜੀਕੇ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਬਤੌਰ ਪੰਥਕ ਪਾਰਟੀ ਅਸੀਂ ਅਹਿਮ ਭੂਮਿਕਾ ਨਿਭਾਵਾਂਗੇ।

Exit mobile version