ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੰਸਦ ਦੇ ਆਪਣੇ ਪਹਿਲੇ ਭਾਸ਼ਣ ਵਿੱਚ ਕਿਸਾਨਾ ਮੁੱਦਿਆਂ, ਸਿੱਧੂ ਮੂਸੇ ਵਾਲਾ ਕਤਲ ਕੇਸ ਵਿੱਚ ਇਨਸਾਫ ਦੀ ਮੰਗ ਦੇ ਨਾਲ ਨਾਲ ਲੁਧਿਆਣਾ ‘ਚ ਘੱਟ ਰਹੇ ਉਦਯੋਗ ਨੂੰ ਲੈ ਸਵਾਲ ਕੀਤਾ ਹਨ।
ਸਿੱਧੂ ਮੂਸੇ ਵਾਲਾ ਲਈ ਮੰਗਿਆ ਇੰਨਸਾਫ
ਰਾਜਾ ਵੜਿੰਗ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਪੂਰੀ ਦੁਨਿਆਂ ਵਿੱਚ ਮਸ਼ਹੂਰ ਸੀ। ਉਸ ਦੇ ਗਾਣੇ ਪੂਰੀ ਦੁਨੀਆਂ ਤੱਕ ਚਲਦੇ ਹਨ। ਹਰ ਤੀਜੇ ਦਿਨ ਨਿਊ ਯਾਰਕ ਵਿੱਚ ਸਿੱਧੂ ਮੂਸੇ ਵਾਲਾ ਦੇ ਗਾਣੇ ਵੱਜਦੇ ਹਨ। ਉਸ ਦੇ ਗਾਣਿਆ ‘ਤੇ ਦੁਨੀਆਂ ਝੂਮ ਉਠਦੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਗਾਣੇ ਬਿਲਬੋਰਡ ਤੱਕ ਵੱਜਦੇ ਹਨ। ਉਨ੍ਹਾਂ ਗ੍ਰਹਿ ਮੰਤਰੀ ਤੋਂ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ 28 ਸਾਲਾ ਨੌਜਵਾਨ ਨੂੰ 10 ਗੋਲੀਆਂ ਮਾਰ ਕੇ ਸ਼ਰੇਆਮ ਮਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੈਠੇ ਲਾਰੈਂਸ ਬਿਸਨੋਈ ਨੇ ਇਸ ਦੀ ਹੱਤਿਆ ਕਰਵਾਈ ਹੈ ਅਤੇ ਉਹ ਜੇਲ੍ਹ ਵਿੱਚ ਬੈਠ ਕੇ ਮੰਨ ਰਿਹਾ ਹੈ ਕਿ ਕਤਲ ਉਸ ਨੇ ਕਰਵਾਇਆ ਹੈ। ਉਹ ਸ਼ਰੇਆਮ ਕਹਿ ਰਿਹਾ ਹੈ ਕਿ ਉਸ ਨੇ ਸਿੱਧੂ ਨੂੰ ਮਾਰਿਆ ਹੈ ਅਤੇ ਉਸ ਦੇ ਪਿਤਾ ਨੂੰ ਵੀ ਮਾਰਾਂਗੇ। ਉਨ੍ਹਾਂ ਪੁੱਛਿਆ ਕਿ ਉਸ ਨੂੰ ਕਦੋਂ ਇਨਸਾਫ ਦੇਵੋਗੇ। ਉਨ੍ਹਾਂ ਕਿਹਾ ਕਿ ਸਿੱਧੂ ਦੀ ਲਾਸ਼ ਉੱਤੇ ਉਸ ਦੀ ਮਾਂ ਨੇ ਸਿਹਰਾ ਲਗਾ ਕੇ ਆਪਣੇ ਬੇਟੇ ਦੀ ਵਿਦਾਈ ਕੀਤੀ ਸੀ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਬੈਠੇ ਗੈਗਸਟਰ ਉਤੇ ਕਾਰਵਾਈ ਕੀਤੀ ਜਾਵੇ।
ਕਿਸਾਨਾਂ ਦਾ ਚੁੱਕਿਆ ਮੁੱਦਾ
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਗਰਮੀ ਵਿੱਚ ਧਰਨੇ ਉੱਤਾ ਬੈਠਾ ਹੋਇਆ ਹੈ ਪਰ ਹਰਿਆਣਾ ਸਰਕਾਰ ਵੱਲੋਂ ਉਨ੍ਹਾਂ ਉੱਤੇ ਗੋਲੀਆਂ ਚਲਾਇਆ ਜਾ ਰਹੀਆਂ ਹਨ। ਹਜ਼ਾਰਾਂ ਕਿਸਾਨ ਜ਼ਖ਼ਮੀ ਹੋਏ ਹਨ ਅਤੇ ਕਈਆਂ ਦੀ ਮੌਤ ਹੋ ਗਈ ਪਰ ਸਰਕਾਰ ਨੇ ਹਰਿਆਣਾ ਪੁਲਿਸ ਨੂੰ ਆਦੇਸ਼ ਹਨ ਕਿ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਰੋਕਿਆ ਜਾਵੇ। ਉਨ੍ਹਾਂ ਕਿਹਾ ਕਿ ਇਹ ਆਦੇਸ਼ ਗ੍ਰਹਿ ਮੰਤਰੀ ਵੱਲੋਂ ਹਰਿਆਣਾ ਪੁਲਿਸ ਨੂੰ ਦਿੱਤੇ ਹਨ।
ਵੜਿੰਗ ਨੇ ਕਿਹਾ ਕਿ ਸਨਮਾਨ ਨਿਧੀ ਯੋਜਨਾ ਦੇ ਵਿੱਚ ਕਿਸਾਨ ਅੰਦੋਲਨ ਤੋਂ ਬਾਅਦ ਪੰਜਾਬ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਤੋਂ ਪਹਿਲਾਂ 23 ਲੱਖ ਲੋਕਾਂ ਨੂੰ ਪੰਜਾਬ ਵਿੱਚ ਇਸ ਦਾ ਫਾਇਦਾ ਮਿਲਦਾ ਸੀ ਪਰ ਕਾਲੇ ਕਾਨੂੰਨ ਨੂੰ ਰੱਦ ਕਰਨ ਕਰਵਾਉਣ ਤੋਂ ਬਾਅਦ 8 ਲੱਖ 56 ਹਜ਼ਾਰ ਲੋਕਾਂ ਦੇ ਨਾਮ ਕੱਟ ਦਿੱਤੇ ਗਏ।
ਲੁਧਿਆਣਾ ‘ਚ ਘੱਟ ਰਹੇ ਉਦਯੋਗ ਦਾ ਮੁੱਦਾ ਚੁੱਕਿਆ
ਰਾਜਾ ਵੜਿੰਗ ਨੇ ਕਿਹਾ ਕਿ ਲੁਧਿਆਣਾ ਨੂੰ ਸਰਕਾਰ ਨੇ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾ ਤੋਂ ਇਸ ਸਰਕਾਰ ਨੇ ਲੁਧਿਆਣਾ ਨੂੰ ਕਝ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਸਾਇਕਲ ਇੰਡਸਟਰੀ ਖਤਮ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਚਾਇਨਾ ਦਾ ਪਰਡੱਕਸ਼ਨ ਲੁਧਆਣਾ ਨਾਲੋਂ ਕੀਤੇ ਅੱਗੇ ਹੈ। ਇਸ ਸਰਕਾਰ ਦੀਆਂ ਗਲਤ ਪਾਲਸੀਆਂ ਕਰਕੇ ਇੱਥੋਂ ਇੰਡਸਟਰੀ ਜਾ ਰਹੀ ਹੈ। ਕੋਈ ਸਮਾਂ ਸੀ ਜਦੋਂ ਲੁਧਿਆਣਾ ਨੂੰ ਈਸਟ ਮਨਚੈਸਟਰ ਕਿਹਾ ਜਾਂਦਾ ਸੀ ਪਰ ਹੁਣ ਇਸ ਸਰਕਾਰ ਦੀਆਂ ਗਲਤ ਪਾਲਸੀਆਂ ਦੀ ਵਜਾ ਕਰਕੇ ਲੁਧਿਆਣਾ ਦੀ ਇੰਡਸਟਰੀ ਦਾ ਬੁਰਾ ਹਾਲ ਹੈ।