The Khalas Tv Blog International ਕੈਨੇਡਾ ਵਿੱਚ 16 ਅਤੇ 17 ਅਪ੍ਰੈਲ ਨੂੰ ਲੱਗੇਗਾ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ
International

ਕੈਨੇਡਾ ਵਿੱਚ 16 ਅਤੇ 17 ਅਪ੍ਰੈਲ ਨੂੰ ਲੱਗੇਗਾ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ

‘ਦ ਖ਼ਾਲਸ ਬਿਊਰੋ :- ਕੈਨੇਡਾ ਦੇ ਸਰੀ (ਵੈਨਕੂਵਰ) ਵਿੱਚ 16 ਅਤੇ 17 ਅਪ੍ਰੈਲ ਨੂੰ ਮਾਂ ਬੋਲੀ ਅੰਤਰਰਾਸ਼ਟਰੀ ਪੰਜਾਬੀ ਫਿਲਮ ਮੇਲਾ-2021 ਕਰਵਾਇਆ ਜਾ ਰਿਹਾ ਹੈ। ਇਹ ਮੇਲਾ 2 ਦਿਨ ਚੱਲੇਗਾ। ਇਸ ਫਿਲਮ ਮੇਲੇ ਵਿੱਚ ਦਸਤਾਵੇਜ਼ੀ ਫਿਲਮਾਂ ਲਘੂ ਅਤੇ ਪੰਜਾਬੀ ਕਲਾ ਫਿਲਮਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਦਸਤਾਵੇਜ਼ੀ ਫਿਲਮ ਨਿਰਮਾਤਾ ਰਣਦੀਪ ਮੱਦੋਕੇ ਅਤੇ ਮੁਨੀਸ਼ ਸਾਹਨੀ (ਵਿਤਰਕ ਅਤੇ ਨਿਰਮਾਤਾ) ਨਾਲ ਸਵਾਲ ਜੁਆਬ ਵੀ ਕੀਤੇ ਜਾਣਗੇ।

ਕੈਨੇਡਾ ਦੀ ਅਗਲੀ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਫਿਲਮ ਵਰਕਸ਼ਾਪ ਲਗਾਈਆਂ ਜਾ ਰਹੀਆਂ ਹਨ। ਸਿਨੇਮਾ ਦੇ ਵੱਖ-ਵੱਖ ਪਹਿਲੂਆਂ ਉੱਪਰ ਸੈਮੀਨਾਰ ਕੀਤੇ ਜਾਣਗੇ ਅਤੇ ਨਿੱਕੀਆਂ ਪੰਜਾਬੀ ਫਿਲਮਾਂ ਦੇ ਨਿਰਦੇਸ਼ਕਾਂ ਨੂੰ ਉਤਸ਼ਾਹਿਤ ਕਰਨ ਲਈ ਮਾਂ ਬੋਲੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।

Exit mobile version