The Khalas Tv Blog Punjab ਜੇਲ੍ਹ ‘ਚੋਂ ਬਾਹਰ ਆਏ ਪਤੀ ਨੇ ਪਤਨੀ ਦਾ ਕੀਤਾ ਕਤਲ
Punjab

ਜੇਲ੍ਹ ‘ਚੋਂ ਬਾਹਰ ਆਏ ਪਤੀ ਨੇ ਪਤਨੀ ਦਾ ਕੀਤਾ ਕਤਲ

ਜਲਾਲਾਬਾਦ ਦੇ ਰਾਜਪੂਤ ਇਲਾਕੇ ‘ਚ ਇਕ ਔਰਤ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰੀਬ 4 ਮਹੀਨੇ ਪਹਿਲਾਂ ਉਕਤ ਔਰਤ ਨੇ ਜੇਲ ‘ਚੋਂ ਆਏ ਇਕ ਵਿਅਕਤੀ ਨਾਲ ਕੋਰਟ ਮੈਰਿਜ ਕੀਤੀ ਸੀ। ਬਾਅਦ ਵਿੱਚ ਕਿਸੇ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਉਕਤ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ।

6 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਇਆ ਸੀ

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਪ੍ਰਕਾਸ਼ ਕੌਰ ਦੇ ਭਤੀਜੇ ਨੇ ਦੱਸਿਆ ਕਿ ਉਸ ਦੀ ਤਾਈ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਸ ਦੀ ਤਾਈ ਨੇ ਰਮਨ ਸ਼ਰਮਾ ਨਾ ਦੇ ਵਿਅਕਤੀ ਨਾਲ ਵਿਆਹ ਕਰਵਾਇਆ ਸੀ। ਰਮਨ ਸ਼ਰਮਾ ਆਪਣੀ ਪਹਿਲੀ ਪਤਨੀ ਦੇ ਕਤਲ ਦੀ ਸਜਾ ਕੱਟ ਕੇ 6 ਮਹਿਨੇ ਪਹਿਲਾਂ ਹੀ ਆਇਆ ਸੀ। ਰਮਨ ਸ਼ਰਮਾ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਸੀ। ਰਮਨ ਸ਼ਰਮਾ ਵੱਲੋਂ ਪ੍ਰਕਾਸ਼ ਕੌਰ ਨੂੰ ਉਸ ਦੇ ਨਾਲ ਚੱਲਣ ਲਈ ਕਿਹਾ ਗਿਆ ਸੀ। ਉਸ ਵੱਲੋਂ ਪ੍ਰਕਾਸ਼ ਕੌਰ ਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਉਹ ਆਪਣੇ ਬੇਟੇ ਦਾ ਘਰ ਛੱਡ ਕੇ ਉਸ ਨਾਲ ਜਾਵੇ ਪਰ ਉਸ ਨੇ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਪ੍ਰਕਾਸ਼ ਕੌਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ। ਉਸ ਵੱਲੋਂ ਅੱਜ ਉਸ ਨੇ ਘਰ ਆ ਕੇ ਕੈਂਚੀ ਨਾਲ ਹਮਲਾ ਕਰਕੇ ਪ੍ਰਕਾਸ਼ ਕੌਰ ਦਾ ਕਤਲ ਕਰ ਦਿੱਤਾ।

ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਘਟਨਾ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਫਿਲਹਾਲ ਫਰਾਰ ਚਲ ਰਿਹਾ ਹੈ ਪਰ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ –  ਅਬੋਹਰ ‘ਚ ਅਵਾਰਾ ਕੁੱਤਿਆਂ ਨੇ ਮਚਾਇਆ ਕਹਿਰ, 7 ਲੋਕ ਪਹੁੰਚੇ ਹਸਪਤਾਲ

Exit mobile version