The Khalas Tv Blog India ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ! ਡੀਏ ‘ਚ ਵਾਧਾ
India

ਸਰਕਾਰ ਦਾ ਮੁਲਾਜ਼ਮਾਂ ਨੂੰ ਵੱਡਾ ਤੋਹਫਾ! ਡੀਏ ‘ਚ ਵਾਧਾ

ਬਿਉਰੋ ਰਿਪੋਰਟ – ਹਰਿਆਣਾ ਵਿਚ ਭਾਜਪਾ ਦੀ ਨਵੀਂ ਨਾਇਬ ਸਿੰਘ ਸੈਣੀ (Naib Singh Saini) ਸਰਕਾਰ ਨੇ ਸਰਕਾਰੀ ਕਰਮਚਾਰੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ। ਹਰਿਆਣਾ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਵਿਚ 3 ਫੀਸਦੀ ਦਾ ਵਾਧਾ ਕੀਤਾ ਹੈ। ਪਹਿਲਾਂ ਮਹਿੰਗਾਈ ਭੱਤਾ 50 ਫੀਸਦੀ ਸੀ ਜੋ ਹੁਣ 53 ਫੀਸਦੀ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਤੌਰ ਤੇ  ਵਿੱਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਹੁਕਮ ਵੀ ਜਾਰੀ ਕਰ ਦਿੱਤੇ ਹਨ। ਇਸ ਦਾ ਸਰਕਾਰੀ ਮੁਲਾਜ਼ਮਾਂ ਦੇ ਨਾਲ ਪੈਨਸ਼ਨਰਾਂ ਨੂੰ ਵੀ ਲਾਭ ਹੋਵੇਗਾ। ਇਹ ਹੁਕਮ 1 ਜੁਲਾਈ 2024 ਤੋਂ ਹੀ ਲਾਗੂ ਹੋਣਗੇ।

ਇਹ ਵੀ ਪੜ੍ਹੋ –  ਨਿਰਮਾਣ ਅਧੀਨ 7 ਮੰਜ਼ਿਲਾ ਇਮਾਰਤ ਡਿੱਗੀ! ਸਿਆਸਤ ਵੀ ਹੋਈ ਤੇਜ਼

 

Exit mobile version