The Khalas Tv Blog Punjab ਅੱਗ ਦੇ ਭਾਂਬੜਾਂ ਨਾਲ ਮੱਚਦੀ ਰਹੀ ਹਰੀਕੇ ਪੰਛੀ ਰੱਖ
Punjab

ਅੱਗ ਦੇ ਭਾਂਬੜਾਂ ਨਾਲ ਮੱਚਦੀ ਰਹੀ ਹਰੀਕੇ ਪੰਛੀ ਰੱਖ

ਹਰੀਕੇ ਪੰਛੀ ਰੱਖ, ਜਿਸ ਨੂੰ ਪੰਛੀਆਂ ਦਾ ਸਵਰਗ ਕਿਹਾ ਜਾਂਦਾ ਹੈ, ਵਿੱਚ ਬੀਤੀ ਦੇਰ ਸ਼ਾਮ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ, ਜਿਸ ਨਾਲ ਵੱਡਾ ਨੁਕਸਾਨ ਹੋਇਆ। ਅੱਗ ਸ਼ਾਮ 7 ਵਜੇ ਦੇ ਕਰੀਬ ਲੱਗੀ ਅਤੇ ਰਾਤ 1 ਵਜੇ ਤੱਕ ਭਾਂਬੜ ਮਚਦੇ ਰਹੇ।

ਇਸ ਭਿਆਨਕ ਅੱਗ ਨੇ ਪੰਛੀਆਂ ਅਤੇ ਜੀਵ-ਜੰਤੂਆਂ ਦੇ ਰਹਿਣ ਦੇ ਟਿਕਾਣੇ ਸਾੜ ਕੇ ਸੁਆਹ ਕਰ ਦਿੱਤੇ, ਜਿਸ ਨਾਲ ਕਈ ਜੀਵ-ਜੰਤੂ ਅੱਗ ਵਿੱਚ ਮਾਰੇ ਗਏ। ਅੱਗ ਦੀਆਂ ਲਾਟਾਂ ਅਸਮਾਨ ਵਿੱਚ ਦਿਖਾਈ ਦਿੰਦੀਆਂ ਰਹੀਆਂ ਅਤੇ ਸੜਦੇ ਸਰਕੰਡਿਆਂ ਦੀਆਂ ਆਵਾਜ਼ਾਂ ਹਰੀਕੇ ਕਸਬੇ ਤੱਕ ਸੁਣਾਈ ਦਿੰਦੀਆਂ ਸਨ।

ਜੰਗਲੀ ਜੀਵ ਅਤੇ ਵਣ ਵਿਭਾਗ ਨੂੰ ਸੂਚਨਾ ਮਿਲਣ ‘ਤੇ ਡੀ.ਐਫ.ਓ. ਲਖਵਿੰਦਰ ਸਿੰਘ ਗਿੱਲ, ਰੇਂਜ ਅਫਸਰ ਕਮਲਜੀਤ ਸਿੰਘ, ਬਲਾਕ ਅਫਸਰ, ਵਣ ਗਾਰਡ ਅਤੇ ਹੋਰ ਕਰਮਚਾਰੀ ਅੱਗ ਬੁਝਾਉਣ ਲਈ ਪਹੁੰਚੇ। ਰੇਂਜ ਅਫਸਰ ਨੇ ਦੱਸਿਆ ਕਿ ਅੱਗ ਕਿਸੇ ਸ਼ਰਾਰਤੀ ਅਨਸਰ ਨੇ ਲਗਾਈ ਸੀ ਅਤੇ ਰਾਤ 1 ਵਜੇ ਦੇ ਕਰੀਬ ਇਸ ‘ਤੇ ਕਾਬੂ ਪਾ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਦੀ ਖੋਜ ਜਾਰੀ ਹੈ ਅਤੇ ਜੰਗਲੀ ਜੀਵ ਸੁਰੱਖਿਆ ਐਕਟ ਅਧੀਨ ਸਖ਼ਤ ਕਾਰਵਾਈ ਕੀਤੀ ਜਾਵੇਗੀ।

Exit mobile version