The Khalas Tv Blog India ਯੂਪੀ ‘ਚ ਇੱਕ ਹੋਰ ਧੀ ‘ਤੇ ਉੱਠਿਆ ਜ਼ੁ ਲਮੀ ਦਾ ਹੱਥ
India

ਯੂਪੀ ‘ਚ ਇੱਕ ਹੋਰ ਧੀ ‘ਤੇ ਉੱਠਿਆ ਜ਼ੁ ਲਮੀ ਦਾ ਹੱਥ

‘ਦ ਖ਼ਾਲਸ ਬਿਊਰੋ : ਉੱਤਰ ਪ੍ਰਦੇਸ਼ ਦੇ ਅਮੇਠੀ ਵਿੱਚ ਇੱਕ ਨਾਬਾਲਿਗ ਦਲਿਤ ਲੜਕੀ ਨੂੰ ਬੇ ਰਹਿਮੀ ਦੇ ਨਾਲ ਕੁੱ ਟਣ ਦੀ ਇੱਕ ਵੀਡੀਓ ਵਾਇਰਲ ਹੋਈ ਹੈ। ਵੀਡੀਓ ਵਿੱਚ ਦੋ ਨੌਜਵਾਨ ਬੜੀ ਬੇ ਰਹਿਮੀ ਦੇ ਨਾਲ ਲੜਕੀ ਨੂੰ ਲਾਠੀ ਦੇ ਨਾਲ ਮਾ ਰ ਰਹੇ ਹਨ। ਬਾਅਦ ਵਿੱਚ ਉਸਨੂੰ ਵਾਲਾਂ ਤੋਂ ਘਸੀਟ ਕੇ ਨੌਜਵਾਨ ਉਸ ਲੜਕੀ ਨੂੰ ਜ਼ਮੀਨ ਉੱਤੇ ਪਟਕ ਦਿੰਦੇ ਹਨ। ਇੱਕ ਵਿਅਕਤੀ ਲੜਕੀ ਦੀ ਪਿੱਠ ਉੱਤੇ ਖੜਾ ਹੋ ਜਾਂਦਾ ਹੈ। ਵੀਡੀਓ ਵਿੱਚ ਇੱਕ ਵਿਅਕਤੀ ਉਸਦੇ ਪੈਰ ਉਠਾ ਕੇ ਉਸਦੇ ਤਲੇ ‘ਤੇ ਲਗਾਤਾਰ ਲਾਠੀਆਂ ਮਾਰਦਾ ਹੈ।

ਵੀਡੀਓ ਵਿੱਚ ਕੁੱਝ ਔਰਤਾਂ ਵੀ ਨਜ਼ਰ ਆ ਰਹੀਆਂ ਹਨ ਜੋ ਕੁੱ ਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਉਕਸਾਉਂਦੀਆਂ ਨਜ਼ਰ ਆ ਰਹੀਆਂ ਹਨ ਅਤੇ ਕੁੱ ਟਮਾਰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕਰਦੀਆਂ। ਐੱਫਆਈਆਰ ਮੁਤਾਬਕ 16 ਸਾਲ ਦੀ ਇਹ ਲੜਕੀ ਸੰਗਰਾਮਪੁਰ ਦੀ ਰਹਿਣ ਵਾਲੀ ਹੈ ਅਤੇ 15 ਦਿਨ ਪਹਿਲਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਂਦਿਆਂ ਰਸਤਾ ਭਟਕ ਗਈ ਸੀ। ਰਸਤਾ ਭਟਕ ਕੇ ਉਹ ਸੀਤਾਰਾਮ ਸੋਨੀ ਦੇ ਘਰ ਜਾ ਪਹੁੰਚੀ ਜਿੱਥੇ ਉਸਦੇ ਬੇਟਿਆਂ ਨੇ ਉਸ ਉੱਤੇ ਚੋਰੀ ਦਾ ਇਲ ਜ਼ਾਮ ਲਗਾਇਆ ਅਤੇ ਸੀਤਾਰਾਮ ਦੇ ਬੇਟਿਆਂ ਸੂਰਜ ਅਤੇ ਰਾਹੁਲ ਸੋਨੀ ਅਤੇ ਉਸਦੇ ਦੋਸਤ ਸ਼ੂਭਮ ਨੇ ਲੜਕੀ ਦੇ ਨਾਲ ਕਥਿਤ ਤੌਰ ‘ਤੇ ਬਦਸਲੂਕੀ ਅਤੇ ਬੇ ਰਹਿਮੀ ਦੇ ਨਾਲ ਕੁੱ ਟਮਾਰ ਕੀਤੀ।

ਅਮੇਠੀ ਦੇ ਸੀਓ ਅਰਪਿਤ ਕਪੂਰ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੀੜਤਾ ਨਾਲ ਸੰਪਰਕ ਕੀਤਾ ਗਿਆ ਅਤੇ ਥਾਣਾ ਅਮੇਠੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ। ਜਲਦ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਕਰਕੇ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਐਸਸੀ ਐੱਸਟੀ ਐਕਟ, ਪੋਕਸੋ ਐਕਟ ਅਤੇ ਆਈਟੀ ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਇੱਕ ਨੌਜਵਾਨ ਰਾਹੁਲ ਸੋਨੀ ਦੀ ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਅਤੇ ਪੁਲਿਸ ਸੂਰਜ ਅਤੇ ਸ਼ੁਭਮ ਦੀ ਗ੍ਰਿਫਤਾਰੀ ਦਾ ਯਤਨ ਕਰ ਰਹੀ ਹੈ।

Exit mobile version