ਚੰਡੀਗੜ੍ਹ : ਪੰਜਾਬ ਦੇ ਰਾਜਪਾਲ ਬੀ.ਐਲ. ਪੁਰੋਹਿਤ ( Punjab Governor B.L. Purohit ) ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ CM Bhagwant Sinhj Mann ) ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ( Haryana Chief Minister Manohar Lal Khattar ) ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਯੂਟੀ ਸਕੱਤਰੇਤ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ। ਦੋਵਾਂ ਰਾਜਾਂ ਦੇ ਮੁੱਖ ਮੰਤਰੀਆਂ ਦੀ ਇਸ ਮੀਟਿੰਗ ਵਿੱਚ ਰਾਜਪਾਲ ਦੇ ਨਾਲ, CM ਅਤੇ ਹੋਰ ਸੀਨੀਅਰ ਅਧਿਕਾਰੀ ਵੀ ਯੂਟੀ ਸਕੱਤਰੇਤ ਵਿੱਚ ਪਹੁੰਚਣਗੇ। ਮੰਨਿਆ ਜਾ ਰਿਹਾ ਹੈ ਕਿ ਰਾਜਪਾਲ ਦੋਵਾਂ ਰਾਜਾਂ ਦੇ ਮੁੱਖ ਮੰਤਰੀ ਨਾਲ ਮੈਟਰੋ ਚਲਾਉਣ ਬਾਰੇ ਚਰਚਾ ਕਰ ਸਕਦੇ ਹਨ।
ਚੰਡੀਗੜ੍ਹ ਪੁਲਿਸ-ਪ੍ਰਸ਼ਾਸ਼ਨ ਨੂੰ ਵੀ ਯੂਟੀ ਸਕੱਤਰੇਤ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਪੁਖਤਾ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਕੋਈ ਵੀ ਵਿਅਕਤੀ ਬਿਨਾਂ ਵਜ੍ਹਾ ਸਕੱਤਰੇਤ ਦੀ ਪਹਿਲੀ ਮੰਜ਼ਿਲ ਵਿਚ ਦਾਖਲ ਨਾ ਹੋਵੇ। ਯੂਟੀ ਪੁਲਿਸ ਵਿਭਾਗ ਵੱਲੋਂ ਸਕੱਤਰੇਤ ਦੇ ਅੰਦਰ ਅਤੇ ਆਲੇ ਦੁਆਲੇ ਰੋਜ਼ਾਨਾ ਤੋਂ ਵੱਧ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਪੰਜਾਬ ਦੇ ਰਾਜਪਾਲ ਬੀ.ਐੱਲ. ਪੁਰੋਹਿਤ ਵੱਲੋਂ ਮੈਟਰੋ ਪ੍ਰੋਜੈਕਟ ‘ਤੇ ਪੰਜਾਬ-ਹਰਿਆਣਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਨ ਦੀ ਉਮੀਦ ਹੈ। ਦੋਵਾਂ ਰਾਜਾਂ ਵਿੱਚ ਵਧਦੀ ਆਬਾਦੀ ਦੇ ਕਾਰਨ, ਮੈਟਰੋ/ਰੈਪਿਡ ਮੈਟਰੋ ਰੇਲ ਚਲਾਉਣ ਬਾਰੇ ਲੰਬੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਹੈ। ਅੱਜ ਜੇਕਰ ਟਰਾਂਸਪੋਰਟ ‘ਤੇ ਚਰਚਾ ਹੁੰਦੀ ਹੈ ਤਾਂ ਮੈਟਰੋ ਪ੍ਰੋਜੈਕਟ ਨੂੰ ਜੋੜਨ ਵਾਲੇ ਰੂਟ, ਐਮਓਯੂ, ਸਬੰਧਤ ਵਿਭਾਗਾਂ ਤੋਂ ਮਨਜ਼ੂਰੀ ਅਤੇ ਕੁੱਲ ਖਰਚਿਆਂ ਸਮੇਤ ਮਾਹਿਰਾਂ ਦੀ ਸਟੱਡੀ ਸ਼ੇਅਰਿੰਗ ‘ਤੇ ਚਰਚਾ ਕੀਤੀ ਜਾ ਸਕਦੀ ਹੈ।