ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਚੰਡੀਗੜ੍ਹ ਦੇ ਸੈਕਟਰ-18 ਸਥਿਤ ਟੈਗੋਰ ਥੀਏਟਰ ਵਿਖੇ 520 ਨੌਜਵਾਨਾਂ ਨੂੰ ਸਹਿਕਾਰਤਾ ਵਿਭਾਗ ਵਿੱਚ ਨਿਯੁਕਤੀ ਪੱਤਰ ਸੌਂਪੇ। ਇਸੇ ਦੌਰਾਨ ਸੀ ਐੱਮ ਮਾਨ ਨੇ ਕਿਹਾ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਕੈਲੇਫੋਰਨੀਆ ਜਾਂ ਪੈਰਿਸ ਨਹੀਂ, ਸਾਨੂੰ ਸਿਰਫ਼ ਸਾਡਾ ਰੰਗਲਾ ਪੰਜਾਬ ਚਾਹੀਦਾ ਹੈ। ਮਾਨ ਨੇ ਕਿਹਾ ਕਿ ਉਹ ਹਰ ਰੋਜ਼ ਪੰਜਾਬ ਦੀ ਤਰੱਕੀ ਲਈ ਸਾਈਨ ਕਰਦੇ ਹਨ।
ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ ਫ਼ਕੀਰਾਂ ਦੀ ਧਰਤੀ ਹੈ। ਇਸ ਕਰਕੇ ਪੰਜਾਬੀ ਦੁਨੀਆ ਦੇ ਹਰ ਹਿੱਸੇ ਵਿੱਚ ਜਾ ਕੇ ਕਾਮਯਾਬ ਹੋਏ ਹਨ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਪਹਿਲਾਂ ਵਾਲੇ ਹਰ ਕੰਮ ਵਿੱਚ ਸਿਰਫ ਆਪਣਾ ਫ਼ਾਇਦਾ ਸੋਚਦੇ ਸਨ।
ਮੈਂ ਪੈਸਾ ਤੇ ਸ਼ੌਹਰਤਾਂ ਛੱਡ ਕੇ ਆਇਆ ਹਾਂ, ਮੈਂ ਆਪਣਾ ਕੈਰੀਅਰ ਪੂਰੇ ਸਿਖ਼ਰ ‘ਤੇ ਛੱਡਿਆ
ਪਹਿਲਾਂ ਵਾਲੇ ਆਪਣਾ ਤੇ ਆਪਣੇ ਪਰਿਵਾਰਾਂ ਬਾਰੇ ਸੋਚਦੇ ਸੀ
ਅਸੀਂ ਪੰਜਾਬ ‘ਚ ਉਲਟੀ ਗੰਗਾ ਬਹਾਈ ਹੈ ਪਹਿਲੀ ਬਾਰ ਹੋਇਆ ਹੈ ਕਿ ਸਰਕਾਰ ਨੇ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਹੋਵੇ
—CM @BhagwantMann pic.twitter.com/zKjhVYye3x
— AAP Punjab (@AAPPunjab) January 9, 2024
ਸੀਐੱਮ ਮਾਨ ਨੇ ਵਿਰੋਧੀਆਂ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਮਾਲ ਗੱਡੀ ਦੇ ਖ਼ਾਲੀ ਡੱਬੇ ਜ਼ਿਆਦਾ ਖੜਕਦੇ ਹਨ, ਇਸ ਲਈ ਵਿਰੋਧੀ ਮੇਰੇ ਖ਼ਿਲਾਫ਼ ਕੁਝ ਵੀ ਬੋਲਦੇ ਰਹਿੰਦੇ ਹਨ। ਵਿਰੋਧੀ ਪੂਰੀ ਤਰ੍ਹਾਂ ਖ਼ਾਲੀ ਹੋ ਚੁੱਕੇ ਹਨ। ਮਾਨ ਨੇ ਕਿਹਾ ਕਿ ਪੰਜਾਬ ਬਹੁਤ ਜਲਦੀ ਦੇਸ਼ ਦਾ ਨੰਬਰ ਇੱਕ ਸੂਬਾ ਬਣੇਗਾ ਜਦਕਿ ਪਹਿਲਾਂ ਵਾਲਿਆਂ ਤੋਂ ਪੰਜਾਬੀਆਂ ਨੂੰ ਕੋਈ ਆਸ ਨਹੀਂ ਰਹੀ ਸੀ।
Maan Govt's 'Mission Rozgaar'
CM @BhagwantMann handed over appointment letters to 520 clerk-cum-data entry operators in the co-operative department today
Till now, 42,000+ individuals have got Govt jobs in Punjab under the AAP Govt ✅ pic.twitter.com/ASHLaDip76
— AAP Punjab (@AAPPunjab) January 9, 2024
ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਧਰਮਲ ਪਲਾਂਟ ਖ਼ਰੀਦ ਕੇ ਸਰਕਾਰੀ ਕੀਤਾ ਹੈ। ਮਾਨ ਨੇ ਕਿਹਾ ਕਿ 60 ਤੋਂ 70 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਪੰਜਾਬ ਵਿੱਚ ਆਈ ਹੈ, ਜਿਸ ਨਾਲ 2 ਲੱਖ 96 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ।
ਮੁੱਖ ਮੰਤਰੀ ਮਾਨ ਨੇ ਦਾਅਵਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਹੁਣ ਤੱਕ 40 ਹਜ਼ਾਰ ਅਸਾਮੀਆਂ ‘ਤੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਈ ਕਿਸੇ ਵੀ ਭਰਤੀ ਵਿੱਚ ਕੋਈ ਖ਼ਾਮੀ ਸਾਹਮਣੇ ਨਹੀਂ ਆਈ ਹੈ। ਨਾਲ ਹੀ, ਅਜੇ ਤੱਕ ਕਿਸੇ ਭਰਤੀ ਪ੍ਰਕਿਰਿਆ ਨੂੰ ਅਦਾਲਤ ਵਿੱਚ ਚੁਨੌਤੀ ਨਹੀਂ ਦਿੱਤੀ ਗਈ ਹੈ।