The Khalas Tv Blog International ਕੈਨੇਡਾ ਸਰਕਾਰ ਨੇ ਦਿੱਤਾ ਹੋਰ ਝਟਕਾ! ਕੈਨੇਡਾ ਜਾਣ ਵਾਲੇ ਹੋ ਜਾਣ ਸਾਵਧਾਨ
International Punjab

ਕੈਨੇਡਾ ਸਰਕਾਰ ਨੇ ਦਿੱਤਾ ਹੋਰ ਝਟਕਾ! ਕੈਨੇਡਾ ਜਾਣ ਵਾਲੇ ਹੋ ਜਾਣ ਸਾਵਧਾਨ

ਬਿਊਰੋ ਰਿਪੋਰਟ –  ਕੈਨੇਡਾ ਸਰਕਾਰ (Canada Government) ਵੱਲੋਂ ਲਗਾਤਾਰ ਝਟਕੇ ‘ਤੇ ਝਟਕੇ ਦਿੱਤਾ ਰਿਹਾ ਹੈ। ਜੇਕਰ ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਅਹਿਮ ਹੈ ਕਿਉਂਕਿ ਕੈਨੇਡਾ ਸਰਕਾਰ ਨੇ ਹੁਣ ਵਿਜ਼ਟਰ ਵਰਕ ਪਰਮਿਟ (Work Permit) ਦੀ ਸੁਵਿਧਾ ਨੂੰ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਇਮੀਗਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਤੋਂ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਸਰਕਾਰ ਨੇ ਵਰਕਿਟ ਪਰਮਿਟ ਦੀ ਇਹ ਸਹੂਲਤ 28 ਅਗਸਤ 2024 ਤੋਂ ਬੰਦ ਕਰ ਦਿੱਤੀ ਹੈ। 

ਦੱਸ ਦੇਈਏ ਕਿ ਵਿਜ਼ੀਟਰ ਵੀਜ਼ੇ ‘ਤੇ ਕੈਨੇਡਾ ਜਾਣ ਵਾਲੇ ਲੋਕਾਂ ਨੂੰ ਕੈਨੇਡਾ ਵਿੱਚ ਅਸਥਾਈ ਤੌਰ ‘ਤੇ ਕੰਮ ਕਰਨ ਦੀ ਆਗਿਆ ਮਿਲ ਜਾਂਦੀ ਸੀ ਅਤੇ ਇਸ ਦੇ ਲਈ IRCC ਦੁਆਰਾ ਵਰਕ ਪਰਮਿਟ ਜਾਰੀ ਕੀਤਾ ਜਾਂਦਾ ਸੀ। ਪਰ ਮੌਜੂਦ ਟਰੂਡੋ ਸਰਕਾਰ ਨੇ ਇਸ ਦੇ ਵੀ ਨਿਯਮ ਸਖਤ ਕਰ ਦਿੱਤੇ ਹਨ। ਇਸ ਤੋਂ ਬਾਅਦ ਹੁਣ ਵਿਜ਼ਟਰ ਵੀਜ਼ੇ ਉੱਤੇ ਸੈਲਾਨੀ ਵਰਕ ਪਰਮਿਟ ਲਈ ਅਰਜ਼ੀ ਨਹੀਂ ਦੇ ਸਕਣਗੇ। ਇਹ ਦੱਸਣਾ ਜ਼ਰੂਰੀ ਹੈ ਕਿ ਇਹ ਨਿਯਮ ਅਗਸਤ 2020 ਵਿੱਚ ਕਰੋਨਾ ਮਹਾਂਮਾਰੀ ਸਮੇਂ ਲਾਗੂ ਕੀਤਾ ਗਿਆ ਸੀ ਅਤੇ ਉਦੋ ਬਹੁਤ ਸਾਰੇ ਲੋਕ ਕੈਨੇਡਾ ਵਿੱਚ ਫਸ ਗਏ ਸਨ ਅਤੇ ਜਿਸ ਕਰਕੇ ਉਹ ਵਾਪਸ ਨਹੀਂ ਆ ਸਕੇ ਅਤੇ ਇਸੇ ਕਰਕੇ ਹੀ ਕੈਨੇਡਾ ਦੀ ਸਰਕਾਰ ਨੇ ਉਨ੍ਹਾਂ ਨੂੰ ਕੰਮ ਕਰਨ ਦੀ ਆਗਿਆ ਦੇ ਦਿੱਤੀ ਸੀ।

ਇਹ ਵੀ ਪੜ੍ਹੋ –   ਵਿਧਾਨ ਸਭਾ ਡਿਪਟੀ ਸਪੀਕਰ ਦਾ ਪੁੱਤਰ ਸਕੂਲ ’ਚੋਂ ਲਾਪਤਾ! 10 ਘੰਟੇ ਬਾਅਦ ਸਕੂਲ ਤੋਂ ਕੁਝ ਦੂਰ ਮੀਂਹ ’ਚ ਬੈਠਾ ਮਿਲਿਆ

 

Exit mobile version