The Khalas Tv Blog India ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਲੜਕੀ ਨੇ ਕੀਤਾ ਦਾਅਵਾ, ਗੁਜਰਾਤ ਪੁਲਿਸ ਨੇ ਦਿੱਤਾ ਕੁਝ ਖ਼ਾਸ
India Punjab

ਦਰਬਾਰ ਸਾਹਿਬ ‘ਚ ਯੋਗਾ ਕਰਨ ਵਾਲੀ ਲੜਕੀ ਨੇ ਕੀਤਾ ਦਾਅਵਾ, ਗੁਜਰਾਤ ਪੁਲਿਸ ਨੇ ਦਿੱਤਾ ਕੁਝ ਖ਼ਾਸ

ਰੂਹਾਨੀਅਤ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ (Amritsar) ਦੀਆਂ ਪਰਕਰਮਾਂ ਵਿੱਚ ਯੋਗਾ ਕਰਨ ਵਾਲੀ ਔਰਤ ਵੱਲੋਂ ਮੁਆਫੀ ਮੰਗ ਲਈ ਗਈ ਹੈ, ਜਿਸ ਤੋਂ ਬਾਅਦ ਉਸ ਵੱਲੋਂ ਕਿਹਾ ਗਿਆ ਸੀ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ। ਉਸ ਲੜਕੀ ਨੇ ਹੁਣ ਦਾਅਵਾ ਕੀਤਾ ਹੈ ਕਿ ਉਸ ਨੂੰ ਗੁਜਰਾਤ ਪੁਲਿਸ ਵੱਲੋਂ ਬਿਨ੍ਹਾਂ ਮੰਗੇ ਹੀ ਸੁਰੱਖਿਆ ਮੁਹੱਇਆ ਕਰਵਾਈ ਗਈ ਹੈ।

ਉਸ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਸ ਨੂੰ ਵਡੋਦਰਾ ਕਰਾਇਮ ਬਰਾਂਚ ਵੱਲੋਂ ਸੁਰੱਖਿਆ ਮਿਲ ਚੁੱਕੀ ਹੈ। ਉਸ ਵੱਲੋਂ ਸੁਰੱਖਿਆ ਮੰਗੀ ਵੀ ਨਹੀਂ ਗਈ ਸੀ। ਉਸ ਨੇ ਕਿਹਾ ਕਿ ਉਹ ਗੁਜਰਾਤ ਪੁਲਿਸ ਦਾ ਇੰਨੀ ਜਲਦੀ ਸੁਰੱਖਿਆ ਦੇਣ ਨੂੰ ਲੈ ਕੇ ਧੰਨਵਾਦ ਕਰਦੀ ਹੈ। ਜੋ ਵੀ ਲੋਕ ਉਸ ਲਈ ਫਿਕਰਮੰਦ ਹਨ, ਉਹ ਫਿਕਰ ਨਾ ਕਰਨ ਉਹ ਬਿਲਕੁਲ ਠੀਕ ਹੈ।

https://x.com/HarpinderTohra/status/1804852576837370071

ਇਹ ਵੀ ਪੜ੍ਹੋ –    ਛੱਤੀਸਗੜ੍ਹ ‘ਚ ਹੋਇਆ ਨਕਸਲੀ ਹਮਲਾ, ਦੋ ਜਵਾਨ ਸ਼ਹੀਦ

 

Exit mobile version