The Khalas Tv Blog India ਵਿਆਹ ਕਰਵਾਉਣ ਲਈ ਲਾੜਾ ਇਸ ਹੱਦ ਤੱਕ ਡਿੱਗਿਆ, ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ
India

ਵਿਆਹ ਕਰਵਾਉਣ ਲਈ ਲਾੜਾ ਇਸ ਹੱਦ ਤੱਕ ਡਿੱਗਿਆ, ਲੜਕੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ

ਉੱਤਰ ਪ੍ਰਦੇਸ ਦੇ ਬਾਂਦਾ ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਲੜਕੀ ਨੇ ਇਲਜ਼ਾਮ ਲਗਾਇਆ ਕਿ ਉਸ ਨੂੰ ਧੋਖੇ ਵਿੱਚ ਰੱਖ ਕੇ ਉਸ ਦਾ ਵਿਆਹ ਕੀਤਾ ਗਿਆ ਹੈ, ਕਿਉਂਕਿ ਵਿਆਹ ਤੋਂ ਪਹਿਲਾਂ ਉਸ ਨੂੰ ਦੱਸਿਆ ਗਿਆ ਸੀ ਕਿ ਵਿਆਹ ਵਾਲਾ ਲੜਕਾ ਸਰਕਾਰੀ ਮੁਲਾਜ਼ਮ ਹੈ। ਇਹ ਜਾਣਕਾਰੀ ਲੜਕੇ ਵੱਲੋਂ ਲੜਕੀ ਨੂੰ ਖੁਦ ਦਿੱਤੀ ਗਈ ਸੀ। ਪਰ ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਉਹ ਇਕ ਪ੍ਰਾਈਵੇਟ ਗੱਡੀ ਦਾ ਡਰਾਇਵਰ ਹੈ। ਜਿਸ ਤੋਂ ਬਾਅਦ ਲੜਕੀ ਪੁਲਿਸ ਸਟੇਸ਼ਨ ਪਹੁੰਚ ਗਈ। ਲੜਕੀ ਦੀ ਸ਼ਿਕਾਇਤ ਨੂੰ ਸੁਣਨ ਤੋਂ ਬਾਅਦ ਲੜਕੇ ਪਰਿਵਾਰ ਦੇ 7 ਮੈਂਬਰਾਂ ਉੱਤੇ ਮਾਮਲਾ ਦਰਜ ਹੋ ਚੁੱਕਾ ਹੈ।

ਲੜਕੀ ਨੇ ਕਿਹਾ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਨੂੰ ਦੱਸਿਆ ਗਿਆ ਸੀ ਕਿ ਲੜਕਾ ਸਰਕਾਰੀ ਮੁਲਾਜ਼ਮ ਹੈ ਅਤੇ ਉਸ ਦੀ ਹਰਿਆਣਾ ਵਿੱਚ ਵੀ ਜਾਇਦਾਦ ਹੈ। ਇਸ ਸਭ ਨੂੰ ਦੇਖਦੇ ਹੋਏ ਉਸ ਦਾ 2020 ਵਿੱਚ ਵਿਆਹ ਉਸ ਲੜਕੇ ਨਾਲ ਕਰ ਦਿੱਤਾ ਗਿਆ। ਪਰ ਜਦੋਂ ਉਹ ਵਿਆਹ ਤੋਂ ਬਾਅਦ ਸੌਹਰੇ ਘਰ ਗਈ ਤਾਂ ਸਾਰੀ ਸਚਾਈ ਉਸ ਨੂੰ ਪਤਾ ਲੱਗ ਗਈ। ਜਦੋਂ ਇਸ ਸਬੰਧੀ ਉਸ ਨੇ ਸੌਹਰੇ ਪਰਿਵਾਰ ਨੂੰ ਸਵਾਲ ਕਰਨੇ ਸ਼ੁਰੂ ਕੀਤੇ ਤਾਂ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਦਾਜ ਦਹੇਜ਼ ਲਿਆਉਣ ਲਈ ਦਬਾਅ ਬਣਾਇਆ ਜਾਣ ਲੱਗਾ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸਾਰਾ ਬਿਰਤਾਂਤ ਬਿਆਨ ਕਰ ਦਿੱਤਾ। ਉਸ ਨੇ ਕਿਹਾ ਕਿ ਉਸ ਨੇ ਇੰਨੇ ਸਾਲਾਂ ਤੋਂ ਸਭ ਕੁਝ ਬਰਬਾਦ ਕੀਤਾ ਹੈ ਪਰ ਹੁਣ ਉਹ ਹੋਰ ਬਰਦਾਸ਼ ਨਹੀਂ ਕਰੇਗੀ।

ਪੁਲਿਸ ਵੱਲੋਂ ਲੜਕੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ 7 ਲੋਕਾਂ ਉੱਤੇ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ –  ਪਾਣੀਆਂ ਦੇ ਮੁੱਦੇ ਨੂੰ ਲੈ ਕੇ ਹਰਿਆਣਾ ਦੇ ਮੁੱਖ ਮੰਤਰੀ ਦਾ ਵੱਡਾ ਬਿਆਨ

 

Exit mobile version