The Khalas Tv Blog International ਪ੍ਰੇਮਿਕਾ ਦਾ ਅੱਧਾ ਬਰਗਰ ਖਾ ਗਿਆ ਦੋਸਤ, ਪ੍ਰੇਮੀ ਤੋਂ ਨਹੀਂ ਹੋਇਆ ਬਰਦਾਸ਼ਤ ਤਾਂ ਕਰ ਦਿੱਤਾ ਕਤਲ
International

ਪ੍ਰੇਮਿਕਾ ਦਾ ਅੱਧਾ ਬਰਗਰ ਖਾ ਗਿਆ ਦੋਸਤ, ਪ੍ਰੇਮੀ ਤੋਂ ਨਹੀਂ ਹੋਇਆ ਬਰਦਾਸ਼ਤ ਤਾਂ ਕਰ ਦਿੱਤਾ ਕਤਲ

ਪਾਕਿਸਤਾਨ ਦੇ ਕਰਾਚੀ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕਰਾਚੀ ਵਿੱਚ, ਇੱਕ ਸੇਵਾ ਮੁਕਤ ਪੁਲਿਸ ਅਧਿਕਾਰੀ ਦੇ ਪੁੱਤਰ ਆਪਣੇ ਦੋਸਤ ਦੀ ਹੱਤਿਆ ਕਰ ਦਿੱਤੀ ਕਿਉਂਕਿ ਮ੍ਰਿਤਕ ਦੋਸਤ ਨੇ ਮੁੰਡੇ ਦੀ ਪ੍ਰੇਮਿਕਾ ਦੇ ਬਰਗਰ ‘ਚੋਂ ਅੱਧਾ ਬਰਗਰ ਖਾਧਾ ਸੀ। ਜੀ ਹਾਂ, ਇਹ ਅਜੀਬੋ-ਗਰੀਬ ਘਟਨਾ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਵਾਪਰੀ ਹੈ, ਜਿੱਥੇ ਇੱਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਲਈ ਲਿਆਂਦੇ ਬਰਗਰ ਦਾ ਇੱਕ ਹਿੱਸਾ ਖਾਣ ਲਈ ਆਪਣੇ ਦੋਸਤ ਦਾ ਕਤਲ ਕਰ ਦਿੱਤਾ। ਇਸ ਘਟਨਾ ਨੂੰ ਸੁਣ ਕੇ ਪੂਰਾ ਪਾਕਿਸਤਾਨ ਹਿੱਲ ਗਿਆ ਹੈ ਅਤੇ ਲੋਕ ਸਵਾਲ ਉਠਾ ਰਹੇ ਹਨ ਕਿ ਕੀ ਕੋਈ ਦੋਸਤ ਆਪਣੇ ਹੀ ਦੋਸਤ ਨੂੰ ਇਸ ਵਜ੍ਹਾ ਨਾਲ ਮਾਰ ਸਕਦਾ ਹੈ? ਏਆਰਵਾਈ ਨਿਊਜ਼ ਨੇ ਇਹ ਜਾਣਕਾਰੀ ਦਿੱਤੀ ਹੈ।

ਪਾਕਿਸਤਾਨੀ ਨਿਊਜ਼ ਚੈਨਲ ਏਆਰਵਾਈ ਨਿਊਜ਼ ਨੇ ਬੁੱਧਵਾਰ ਨੂੰ ਦੱਸਿਆ ਕਿ ਇਹ ਮਾਮਲਾ ਕਾਫੀ ਹਾਈ ਪ੍ਰੋਫਾਈਲ ਹੈ। ਰਿਪੋਰਟ ਮੁਤਾਬਕ ਕਰਾਚੀ ਦੇ ਡਿਫੈਂਸ ਫੇਜ਼ 5 ਇਲਾਕੇ ‘ਚ 8 ਫਰਵਰੀ ਨੂੰ ਵਾਪਰੀ ਘਟਨਾ ਦੇ ਸਬੰਧ ‘ਚ ਪੁਲਿਸ ਅਧਿਕਾਰੀਆਂ ਵਲੋਂ ਜਾਂਚ ਪੂਰੀ ਕਰ ਲਈ ਗਈ ਹੈ ਅਤੇ ਇਕ ਵਿਸਥਾਰਤ ਰਿਪੋਰਟ ਤਿਆਰ ਹੈ। ਰਿਪੋਰਟਾਂ ਮੁਤਾਬਕ ਮ੍ਰਿਤਕ ਦੀ ਪਛਾਣ ਸੈਸ਼ਨ ਜੱਜ ਦੇ ਪੁੱਤਰ ਅਲੀ ਕਿਰੀਓ ਵਜੋਂ ਹੋਈ ਹੈ। ਜੱਜ ਦੇ ਬੇਟੇ ਅਲੀ ਨੇ ਕਥਿਤ ਤੌਰ ‘ਤੇ ਆਪਣੇ ਕਾਤਲ ਦੋਸਤ ਦੀ ਪ੍ਰੇਮਿਕਾ ਦਾ ਅੱਧਾ ਬਰਗਰ ਖਾ ਲਿਆ ਸੀ। ਦੋਸ਼ੀ ਦਾਨਿਆਲ ਨਜ਼ੀਰ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਨਜ਼ੀਰ ਅਹਿਮਦ ਮੀਰਬਹਾਰ ਦਾ ਪੁੱਤਰ ਹੈ।

ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਦਾਨਿਆਲ ਨਜ਼ੀਰ ਨੇ ਆਪਣੀ ਪ੍ਰੇਮਿਕਾ ਸ਼ਾਜ਼ੀਆ ਨੂੰ ਆਪਣੇ ਘਰ ਬੁਲਾਇਆ ਸੀ। ਇਸ ਮੌਕੇ ਦਾਨਿਆਲ ਨੇ ਆਪਣੇ ਜੋਸ਼ ਆਸੀ ਕਿਰੀਓ ਅਤੇ ਆਪਣੇ ਭਰਾ ਅਹਮਰ ਨੂੰ ਵੀ ਬੁਲਾਇਆ ਸੀ। ਇਸ ਤੋਂ ਬਾਅਦ ਦੋਸ਼ੀ ਨੇ ਆਪਣੇ ਅਤੇ ਆਪਣੀ ਪ੍ਰੇਮਿਕਾ ਸ਼ਾਜ਼ੀਆ ਲਈ ਦੋ ਬਰਗਰ ਮੰਗਵਾਏ ਸਨ। ਹਾਲਾਂਕਿ, ਝਗੜਾ ਸ਼ੁਰੂ ਹੋ ਗਿਆ ਜਦੋਂ ਅਲੀ ਨੇ ਕਥਿਤ ਤੌਰ ‘ਤੇ ਅੱਧਾ ਬਰਗਰ ਖਾ ਲਿਆ, ਜਿਸ ਨਾਲ ਦਾਨਿਆਲ ਨਜ਼ੀਰ ਗੁੱਸੇ ਵਿੱਚ ਆ ਗਿਆ।

ਇਸ ਤੋਂ ਬਾਅਦ ਦੋਵਾਂ ਵਿਚਾਲੇ ਲੜਾਈ ਕਾਫੀ ਵਧ ਗਈ। ਝਗੜਾ ਇੰਨਾ ਵੱਧ ਗਿਆ ਕਿ ਦੋਸ਼ੀ ਦਾਨਿਆਲ ਨਜ਼ੀਰ ਨੇ ਉਸ ਦੇ ਘਰ ਦੇ ਗਾਰਡ ਦੀ ਰਾਈਫਲ ਖੋਹ ਲਈ ਅਤੇ ਆਪਣੇ ਹੀ ਦੋਸਤ ਅਲੀ ਕਰਿਓ ‘ਤੇ ਗੋਲੀ ਚਲਾ ਦਿੱਤੀ, ਜਿਸ ਨਾਲ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਤੋਂ ਬਾਅਦ ਜਾਂਚ ਅਧਿਕਾਰੀ ਨੇ ਜਾਂਚ ਮੁਕੰਮਲ ਕਰਕੇ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਸੌਂਪ ਦਿੱਤੀ, ਜਿਸ ਵਿੱਚ ਪੁਲਿਸ ਅਧਿਕਾਰੀ ਦੇ ਪੁੱਤਰ ਨੂੰ ਇਸ ਜੁਰਮ ਲਈ ਜ਼ਿੰਮੇਵਾਰ ਠਹਿਰਾਇਆ ਗਿਆ। ਏਆਰਵਾਈ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਦੋਸ਼ੀ ਦਾਨਿਆਲ ਨਜ਼ੀਰ ਫਿਲਹਾਲ ਨਜ਼ਰਬੰਦ ਹੈ ਅਤੇ ਅਦਾਲਤ ਵਿੱਚ ਸੁਣਵਾਈ ਦੀ ਉਡੀਕ ਕਰ ਰਿਹਾ ਹੈ।

ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਦਾਨਿਆਲ ਦਾ ਅਲੀ ਨਾਲ ਝਗੜਾ ਹੋਇਆ ਸੀ ਕਿਉਂਕਿ ਉਸ ਨੇ ਉਸ ਦੀ ਪ੍ਰੇਮਿਕਾ ਦਾ ਅੱਧਾ ਬਰਗਰ ਬਿਨਾਂ ਪੁੱਛੇ ਹੀ ਖਾ ਲਿਆ ਸੀ। ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹ ਫਿਲਹਾਲ ਜੇਲ ‘ਚ ਹੈ।

 

Exit mobile version