The Khalas Tv Blog Punjab ਸਰਦ ਰੁੱਤ ਦੀ ਪਹਿਲੀ ਬਰਸਾਤ ਨਾਲ ਠੰਢ ਵਧੀ ਤੇ ਬਦਲਿਆ ਮੌਸਮ
Punjab

ਸਰਦ ਰੁੱਤ ਦੀ ਪਹਿਲੀ ਬਰਸਾਤ ਨਾਲ ਠੰਢ ਵਧੀ ਤੇ ਬਦਲਿਆ ਮੌਸਮ

ਮੁਹਾਲੀ : ਸਰਦ ਰੁੱਤ ਦੀ ਪਹਿਲੀ ਬਰਸਾਤ ਨਾਲ ਮੌਸਮ ਬਦਲਣ ਕਾਰਨ ਠੰਢ ਦਾ ਪ੍ਰਕੋਪ ਵਧ ਗਿਆ ਹੈ ਤੇ ਬਰਸਾਤ ਕਾਰਨ ਜੋਤੀ ਚੌਕ ਦੇ ਆਸਪਾਸ ਲੱਗਣ ਵਾਲਾ ਸੰਡੇ ਬਾਜ਼ਾਰ ਵੀ ਪ੍ਰਭਾਵਿਤ ਹੋਇਆ

ਅੱਜ ਅੰਮ੍ਰਿਤਸਰ, ਜਲੰਧਰ, ਮੁਹਾਲੀ, ਪਟਿਆਲਾ, ਰੋਪੜ ਲੁਧਿਆਣਾ ਅਤੇ ਫਤਹਿਗੜ੍ਹ ਸਾਹਿਬ ਸ਼ਹਿਰ ਸਮੇਤ ਵੱਖ-ਵੱਖ ਜ਼ਿਲ੍ਹਿਆਂ ਵਿਚ ਅੱਜ ਤੜਕਸਾਰ ਠੰਢ ਦੇ ਮੌਸਮ ਦੀ ਪਹਿਲੀ ਬਰਸਾਤ ਹੋਈ। ਭਾਵੇਂ ਸਰਦ ਰੁੱਤ ਦੀ ਪਹਿਲੀ ਬਰਸਾਤ ਹੋਈ ਹੈ ਪਰ ਇਸ ਨਾਲ ਠੰਢ ਵਧ ਗਈ ਹੈ।

ਸਰਦ ਰੁੱਤ ਦੀ ਪਹਿਲੀ ਬਰਸਾਤ ਨੇ ਪਿਛਲੇ ਦਿਨਾਂ ਤੋਂ ਚੱਲ ਰਿਹਾ ਖੁਸ਼ਕ ਮੌਸਮ ਠੀਕ ਕਰ ਦਿੱਤਾ ਹੈ ਅਤੇ ਇਸ ਨਾਲ ਲੋਕਾਂ ਨੂੰ ਖੰਘ, ਜ਼ੁਕਾਮ ਅਤੇ ਗਲੇ ਆਦਿ ਦੀ ਬਿਮਾਰੀ ਤੋਂ ਰਾਹਤ ਮਿਲੇਗੀ। ਇਹ ਵਰਨਣਯੋਗ ਹੈ ਕਿ ਬਰਸਾਤ ਨਾ ਹੋਣ ਕਾਰਨ ਲੋਕਾਂ ਵਿਚ ਬਿਮਾਰੀ ਦਾ ਪ੍ਰਕੋਪ ਵਧ ਰਿਹਾ ਸੀ, ਪਰ ਇਸ ਬਰਸਾਤ ਨੇ ਮੌਸਮੀ ਬਿਮਾਰੀ ਤੋਂ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਹੈ।

Exit mobile version