The Khalas Tv Blog India ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਹੋਇਆ ਮੁਕੰਮਲ।
India

ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਹੋਇਆ ਮੁਕੰਮਲ।

ਬਿਊਰੋ ਰਿਪੋਰਟ –  ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ (Jammu-Kashmir Election) ਦਾ ਪਹਿਲਾ ਪੜਾਅ ਮੁਕੰਮਲ ਹੋ ਗਿਆ ਹੈ। ਸ਼ਾਮ 6 ਵਜੇ ਤੱਕ 7 ਜ਼ਿਲ੍ਹਿਆਂ ਦੀਆਂ 24 ਵਿਧਾਨ ਸਭਾ ਸੀਟਾਂ ‘ਤੇ 58.85 ਫੀਸਦੀ ਵੋਟਿੰਗ ਹੋਈ ਹੈ। ਪ੍ਰਪਾਤ ਹੋਈ ਜਾਣਕਾਰੀ ਮੁਤਾਬਕ ਸ਼ਾਮ 6 ਵਜੇ ਤੱਕ ਕਿਸ਼ਤਵਾੜ ਵਿਚ ਸਭ ਤੋਂ ਵੱਧ 77.23 ਫੀਸੀਦੀ ਵੋਟਿੰਗ ਹੋਈ ਹੈ ਅਤੇ ਸਭ ਤੋਂ ਘੱਟ 43.03 ਫੀਸਦੀ ਪੁਲਵਾਮਾ ਚ ਹੋਈ ਹੈ।

ਪਹਿਲੇ ਪੜਾਅ ਵਿਚ 219 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋ ਚੁੱਕਾ ਹੈ। ਅੱਜ ਅਨੰਤਨਾਗ ਦੀਆਂ ਸੱਤ, ਪੁਲਵਾਮਾ ਦੀਆਂ ਚਾਰ, ਕਿਸ਼ਤਵਾੜ, ਕੁਲਗਾਮ ਅਤੇ ਡੋਡਾ ਦੀਆਂ ਤਿੰਨ-ਤਿੰਨ ਅਤੇ ਰਾਮਬਨ ਅਤੇ ਸ਼ੋਪੀਆਂ ਜ਼ਿਲ੍ਹਿਆਂ ਦੀਆਂ ਦੋ-ਦੋ ਸੀਟਾਂ ਸੀਟਾਂ ਉੱਤੇ ਚੋਣ ਹੋਈ ਹੈ। ਦੱਸ ਦੇਈਏ ਕਿ ਮੁੱਖ ਮੁਕਾਬਲਾ ਭਾਜਪਾ, ਕਾਂਗਰਸ-ਨੈਸ਼ਨਲ ਕਾਨਫਰੰਸ ਦੇ ਗਠਜੋੜ ਅਤੇ ਪੀਡੀਪੀ ਵਿੱਚ ਹੈ। ਇਸ ਦੇ ਨਾਲ ਹੀ ਕਈ ਆਜ਼ਾਦ ਉਮੀਦਵਾਰ ਵੀ ਮੁਕਾਬਲੇ ਵਿਚ ਹਨ। ਦਿਲਚਸਪ ਗੱਲ ਇਹ ਰਹੀ ਕਿ ਵੱਖ-ਵੱਖ ਸੂਬਿਆਂ ਦੇ ਵਿਚ 35 ਹਜ਼ਾਰ ਤੋਂ ਵੱਧ ਕਸ਼ਮੀਰੀ ਪੰਡਤਾਂ ਨੇ ਵੀ ਆਪਣੇ ਵੋਟ ਹੱਕ ਦਾ ਇਸਤਮਾਲ ਕੀਤਾ ਹੈ। ਇਸ ਲਈ ਖ਼ਾਸ ਤੌਰ ‘ਤੇ 24 ਬੂਥ ਵੀ ਬਣਾਏ ਗਏ ਸਨ।

ਜੰਮੂ ਕਸ਼ਮੀਰ ਦੀਆਂ ਕੁੱਲ 90 ਸੀਟਾਂ ਹਨ , 47 ਸੀਟਾਂ ਘਾਟੀ ਅਤੇ 43 ਸੀਟਾਂ ਜੰਮੂ ਡਿਵੀਜ਼ਨ ਦੇ ਵਿਚ ਹਨ। ਦੂਜੇ ਪੜਾਅ ਲਈ ਵੋਟਿੰਗ 25 ਸਤੰਬਰ ਅਤੇ ਆਖਰੀ ਪੜਾਅ ਲਈ ਵੋਟਿੰਗ 1 ਅਕਤੂਬਰ ਨੂੰ ਹੋਵੇਗੀ ਅਤੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।

ਇਹ ਵੀ ਪੜ੍ਹੋ –  ਰਵਨੀਤ ਬਿੱਟੂ ਨੇ ਰਾਹੁਲ ਗਾਂਧੀ ਨਾਲ 1 ਹੋਰ ਪੰਗਾ ਲਿਆ,ਥਾਣੇ ਪਹੁੰਚੀ ਸ਼ਿਕਾਇਤ

 

Exit mobile version