The Khalas Tv Blog International ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਭੇਜੀ ਗਈ ਕਣਕ ਦੀ ਪਹਿਲੀ ਖੇਪ
International

ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਭੇਜੀ ਗਈ ਕਣਕ ਦੀ ਪਹਿਲੀ ਖੇਪ

‘ਦ ਖ਼ਾਲਸ ਬਿਊਰੋ :ਭਾਰਤ ਵੱਲੋਂ ਮਨੁੱਖੀ ਸਹਾਇਤਾ ਵਜੋਂ ਅਫਗਾਨਿਸਤਾਨ ਨੂੰ 5 ਹਜ਼ਾਰ ਮੀਟਰਿਕ ਟਨ ਕਣਕ ਦੀ ਪਹਿਲੀ ਖੇਪ ਭੇਜੀ ਗਈ। ਇਹ ਖੇਪ ਚੈੱਕ ਪੋਸਟ ਅਟਾਰੀ ਤੋਂ ਅਟਾਰੀ-ਵਾਹਗਾ ਸਰਹੱਦ ਰਸਤੇ ਤੋਂ 41 ਟਰੱਕਾਂ ਰਾਹੀਂ ਭੇਜੀ ਗਈ ਹੈ।ਜਿਸ ਨੂੰ ਵਿਦੇਸ਼ ਸਕੱਤਰ ਹਰਸ਼ਵਰਧਨ ਸਿੰਗਲਾ ਨੇ ਅਟਾਰੀ ਸਰਹੱਦ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਕਣਕ ਦੀ ਪਹਿਲੀ ਖੇਪ ਲੈ ਕੇ ਪਾਕਿਸਤਾਨ ਰਸਤੇ ਅਫਗਾਨਿਸਤਾਨ ਰਵਾਨਾ ਹੋਏ।
ਵਿਦੇਸ਼ ਸਕੱਤਰ ਅਨੁਸਾਰ ਭਾਰਤ ਸਰਕਾਰ ਵੱਲੋਂ ਭੇਜੀ ਜਾ ਰਹੀ ਕਣਕ ਦੀ ਪਹਿਲੀ ਖੇਪ ਪਾਕਿਸਤਾਨ ਦੇ ਜਲਾਲਾਬਾਦ ਏਰੀਏ ਤੋਂ ਹੁੰਦੀ ਹੋਈ ਅਫਗਾਨਿਸਤਾਨ ਪਹੁੰਚੇਗੀ। ਸੰਗਠਿਤ ਚੈੱਕ ਪੋਸਟ ਅਟਾਰੀ ਅਫ਼ਗਾਨਿਸਤਾਨ ਦੇ ਹਾਈ ਕਮਿਸ਼ਨ ਜਨਾਬ ਫ਼ਰੀਦ ਮੁਓਮਦਜਈ ਨੇ ਭਾਰਤ ਦੀ ਇਸ ਮਦਦ ਦਾ ਸਵਾਗਤ ਕੀਤਾ ਹੈ ਤੇ ਤਾਰੀਫ਼ ਕੀਤੀ ਹੈ।

Exit mobile version