The Khalas Tv Blog Punjab ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਇਸ ਸ਼ਹਿਰ ‘ਚ ਹੋਈ ਗੋਲੀਬਾਰੀ! ਸਾਬਕਾ ਵਿਧਾਇਕ ਹੋਇਆ ਜ਼ਖ਼ਮੀ
Punjab

ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਦੇ ਇਸ ਸ਼ਹਿਰ ‘ਚ ਹੋਈ ਗੋਲੀਬਾਰੀ! ਸਾਬਕਾ ਵਿਧਾਇਕ ਹੋਇਆ ਜ਼ਖ਼ਮੀ

ਬਿਉਰੋ ਰਿਪੋਰਟ – ਫਿਰੋਜਪੁਰ (Firozpur) ਦੇ ਜ਼ੀਰਾ (Zira) ਵਿਚ ਕਾਗਜ ਦਾਖਲ ਕਰਨ ਸਮੇਂ ਗੋਲੀਆਂ ਚੱਲੀਆਂ ਹਨ। ਇਸ ਮੌਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਝੜਪ ਹੋਈ ਹੈ। ਜਾਣਕਾਰੀ ਮੁਤਾਬਕ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਇਸ ਝੜਪ ਵਿਚ ਜਖਮੀ ਹੋਏ ਹਨ। ਜ਼ੀਰਾ ਨੇ ਇਸ ਮੌਕੇ ਸਰਕਾਰ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਹਨ ਹਾਲਾਂਕਿ ਜ਼ੀਰਾਂ ਤੋਂ ਮੌਜੂਦਾ ਵਿਧਾਇਕ ਨਰੇਸ਼ ਕਟਾਰੀਆ ਨੇ ਜ਼ੀਰਾ ਦੇ ਇੰਨ੍ਹਾਂ ਅਰੋਪਾਂ ਨੂੰ ਰੱਦ ਕੀਤਾ ਹੈ। ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਸਾਡੇ ਕੋਲੋ ਕਾਗਜ ਦਾਖਲ ਕਰਨ ਸਮੇਂ ਫਾਇਲਾਂ ਖੋਹ ਲਈਆਂ ਗਈਆਂ ਹਨ।

ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਗੋਲੀਆਂ ਦੀ ਆਵਾਜ਼ ਸਾਫ ਸੁਣਾਈ ਦੇ ਰਹੀ ਹੈ।

ਇਹ ਵੀ ਪੜ੍ਹੋ –  MP ਸੁਖਜਿੰਦਰ ਰੰਧਾਵਾ ਨੇ ਡੀਸੀ ਨੂੰ ਦੱਸਿਆ ਭ੍ਰਿਸ਼ਟ! ਲੱਤਾਂ ’ਚ ਜਾਨ ਹੈ ਤਾਂ ਬਾਹਰ ਕੱਢ ਕੇ ਵਿਖਾਏ!’

 

Exit mobile version