The Khalas Tv Blog Manoranjan ਆਸਕਰ 2025 ਲਈ ਇਹ ਭਾਰਤੀ ਫਿਲਮ ਅਧਿਕਾਰਤ ਐਂਟਰੀ ਵਜੋਂ ਚੁਣੀ ਗਈ
Manoranjan

ਆਸਕਰ 2025 ਲਈ ਇਹ ਭਾਰਤੀ ਫਿਲਮ ਅਧਿਕਾਰਤ ਐਂਟਰੀ ਵਜੋਂ ਚੁਣੀ ਗਈ

ਬਿਉਰੋ ਰਿਪੋਰਟ – ਸੁਪਰ ਹਿੱਟ ਫਿਲਮ ਲਾਪਤਾ ਲੇਡੀਜ਼ (Laapta Ladies) ਇਸ ਸਾਲ ਆਸਕਰ (Oscar) ਲਈ ਭਾਰਤ ਦੀ ਅਧਿਕਾਰਤ ਐਂਟਰੀ ਹੋਵੇਗੀ। ਦੱਸ ਦੇਈਏ ਕਿ ਫਿਲਮ ਫੈਡਰੇਸ਼ਨ ਆਫ ਇੰਡੀਆ ਦੀ ਇੱਕ ਕਮੇਟੀ ਨੇ 29 ਫਿਲਮਾਂ ਦੇ ਵਿੱਚੋਂ ‘ਲਾਪਤਾ ਲੇਡੀਜ਼’ ਨੂੰ ਆਸਕਰ 2025 ਲਈ ਅਧਿਕਾਰਤ ਐਂਟਰੀ ਵਜੋਂ ਚੁਣਿਆ ਹੈ।

ਇਸ ਫਿਲਮ ਦੇ ਕਿਰਨ ਰਾਓ ਨਿਰਦੇਸ਼ਕ ਹਨ ਅਤੇ ਇਸ ਸਾਲ ਮਾਰਚ ਮਹਿਨੇ ਦੇ ਵਿਚ ਰੀਲੀਜ਼ ਹੋਈ ਸੀ। ਇਸ ਫਿਲਮ ਵਿਚ ਲੜਕੀਆਂ ਦੇ ਹੱਕ ਦੀ ਗੱਲ ਕੀਤੀ ਹੈ ਅਤੇ ਇਕ ਲੜਕੀ ਮਰਦ ਪ੍ਰਧਾਨ ਸਮਾਜ ਵਿਚ ਕਿਵੇਂ ਅੱਗੇ ਵਧਦੀ ਹੈ, ਉਸ ਬਾਰੇ ਦਰਸਾਇਆ ਗਿਆ ਹੈ।  ਫਿਲਮ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਲੋਕਾਂ ਨੇ ਕਿਹਾ ਕਿ ਭਾਰਤ ਨੂੰ ਇਸ ਸਾਲ ਆਸਕਰ ਲਈ ਇਸ ਫਿਲਮ ਨੂੰ ਭੇਜਣਾ ਚਾਹੀਦੀ ਹੈ। ਆਖਿਰ ਉਨ੍ਹਾਂ ਦੀ ਮੰਗ ਪੂਰੀ ਹੋ ਰਹੀ ਹੈ।

ਇਹ ਵੀ ਪੜ੍ਹੋ –  ਮੁੱਖ ਮੰਤਰੀ ਨੇ ਆਪਣੇ OSD ਓਂਕਾਰ ਸਿੰਘ ਨੂੰ ਹਟਾਇਆ

 

Exit mobile version