The Khalas Tv Blog Punjab ਪਿਓ ਨੇ 6 ਮਹੀਨੇ ਦੀ ਮਾਸੂਮ ਧੀ ਨਾਲ ਕੀਤਾ ਅਜਿਹਾ ਕਾਰਾ , ਜਾਣ ਕੇ ਹੋ ਜਾਵੋਗੇ ਹੈਰਾਨ
Punjab

ਪਿਓ ਨੇ 6 ਮਹੀਨੇ ਦੀ ਮਾਸੂਮ ਧੀ ਨਾਲ ਕੀਤਾ ਅਜਿਹਾ ਕਾਰਾ , ਜਾਣ ਕੇ ਹੋ ਜਾਵੋਗੇ ਹੈਰਾਨ

Crime News

ਪਿਓ ਨੇ 6 ਮਹੀਨੇ ਦੀ ਮਾਸੂਮ ਧੀ ਨਾਲ ਕੀਤਾ ਅਜਿਹਾ ਕਾਰ , ਜਾਣ ਕੋ ਹੋ ਜਾਵੋਗੇ ਹੈਰਾਨ

ਜਲੰਧਰ ਸ਼ਹਿਰ ਦੇ ਨਾਲ ਲੱਗਦੇ ਪਿੰਡ ਫੋਲੜੀਵਾਲ ‘ਚ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਜੁਗੀ ਪਿਓ ਨੇ ਦੀਵਾਲੀ ਵਾਲੀ ਰਾਤ ਆਪਣੀ 6 ਮਹੀਨੇ ਦੀ ਬੱਚੀ ਦਾ ਕਤਲ ਕਰਕੇ ਜ਼ਮੀਨ ‘ਚ ਦੱਬ ਦਿੱਤਾ। ਕਤਲ ਤੋਂ ਪਹਿਲਾਂ ਮਾਸੂਮ ਨਾਲ ਬਲਾਤਕਾਰ ਹੋਣ ਦਾ ਵੀ ਖ਼ਦਸ਼ਾ ਹੈ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਲਾਸ਼ ਵੀ ਬਰਾਮਦ ਕਰ ਲਈ ਗਈ ਹੈ।

ਜਾਣਕਾਰੀ ਅਨੁਸਾਰਨ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ ਫੋਲਹੜੀਵਾਲ ਵਿੱਚ ਇੱਕ ਪਾਣੀ ਵਾਲੀ ਟੈਂਕੀ ਨੇੜਿਓਂ ਬਰਾਮਦ ਕੀਤੀ ਗਈ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ‘ਚ ਰਖਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀ ਅਰਜੁਨ ਦੀ ਪਤਨੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪਤੀ ਧੀ ਨੂੰ ਪਸੰਦ ਨਹੀਂ ਕਰਦਾ ਸੀ। ਉਹ ਮੇਰੇ ਤੋਂ ਪੁੱਤਰ ਚਾਹੁੰਦਾ ਸੀ, ਪਰ ਧੀ ਹੋਣ ਤੋਂ ਬਾਅਦ ਉਸ ਦਾ ਰਵੱਈਆ ਬਦਲ ਗਿਆ।

ਪਤਨੀ ਨੇ ਦੱਸਿਆ ਕਿ ਉਹ ਛੇ ਮਹੀਨੇ ਦੀ ਬੱਚੀ ਨੂੰ ਚੁੱਕ ਕੇ ਪਿੰਡ ਦੀ ਪਾਣੀ ਵਾਲੀ ਟੈਂਕੀ ‘ਤੇ ਲੈ ਗਿਆ ਹੈ। ਉਥੇ ਉਸ ਨੇ ਖੂਹ ਦੇ ਕੋਲ ਧੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਦਬਾ ਦਿੱਤਾ। ਪਤਨੀ ਨੇ ਖਦਸ਼ਾ ਜ਼ਾਹਰ ਕੀਤਾ ਕਿ ਅਰਜੁਨ ਨੇ ਕਤਲ ਤੋਂ ਪਹਿਲਾਂ ਧੀ ਨਾਲ ਬਲਾਤਕਾਰ ਵੀ ਕੀਤਾ ਸੀ।

ਉਸ ਦੀ ਪਤਨੀ ਦੇ ਕਹਿਣ ‘ਤੇ ਥਾਣਾ ਸਦਰ ਦੀ ਟੀਮ ਨੇ ਪਿੰਡ ਫੋਹਲੜੀਵਾਲ ਵਿਖੇ ਜਾ ਕੇ ਲਾਸ਼ ਨੂੰ ਟੈਂਕੀ ਨੇੜਿਓਂ ਬਰਾਮਦ ਕਰ ਕੇ ਜਮਸ਼ੇਰ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ। ਦੋਸ਼ੀ ਪਿਤਾ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਥਾਣਾ ਸਦਰ ਦੇ ਇੰਚਾਰਜ ਅਜੈਬ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਫਿਲਹਾਲ ਅਰਜੁਨ ਖਿਲਾਫ ਭਾਰਤੀ ਦੰਡਾਵਲੀ ਦੀ ਧਾਰਾ 302 ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜੇ ਪੋਸਟਮਾਰਟਮ ‘ਚ ਬਲਾਤਕਾਰ ਦੀ ਪੁਸ਼ਟੀ ਹੋ ​​ਜਾਂਦੀ ਹੈ ਤਾਂ ਇਸ ਦੀ ਧਾਰਾ ਵੀ ਜੋੜ ਦਿੱਤੀ ਜਾਵੇਗੀ।

ਦੀਵਾਲੀ ਵਾਲੀ ਰਾਤ ਕੁੜੀ ਦਾ ਕਤਲ

ਕਤਲ ਦੇ ਇਸ ਮਾਮਲੇ ਤੋਂ ਪੁਲਿਸ ਨੂੰ ਸਪੱਸ਼ਟ ਹੋ ਗਿਆ ਹੈ ਕਿ ਮੁਲਜ਼ਮ ਪੁੱਤਰ ਚਾਹੁੰਦਾ ਸੀ ਪਰ ਜਦੋਂ ਉਸ ਨੂੰ ਪਤਨੀ ਤੋਂ ਧੀ ਮਿਲੀ ਤਾਂ ਉਹ ਉਸ ਨਾਲ ਨਫ਼ਰਤ ਕਰਨ ਲੱਗ ਪਿਆ। ਪਰ ਬੇਟੇ ਦੀ ਇੱਛਾ ਪੂਰੀ ਕਰਨ ਲਈ ਇਸ ਕਤਲ ਪਿੱਛੇ ਕਿਸੇ ਤਾਂਤਰਿਕ ਦਾ ਹੱਥ ਨਹੀਂ ਹੈ, ਪੁਲਿਸ ਇਸ ਕੋਣ ਤੋਂ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ।

ਪੁਲਿਸ ਇਹ ਜਾਂਚ ਇਸ ਲਈ ਕਰ ਰਹੀ ਹੈ ਕਿਉਂਕਿ ਦੋਸ਼ੀ ਨੇ ਦੀਵਾਲੀ ਦੀ ਰਾਤ ਨੂੰ ਆਪਣੀ ਬੇਟੀ ਦਾ ਕਤਲ ਕੀਤਾ ਹੈ ਅਤੇ ਜ਼ਿਆਦਾਤਰ ਤਾਂਤਰਿਕ ਕੰਮ ਦੀਵਾਲੀ ਦੀ ਰਾਤ ਨੂੰ ਕੀਤੇ ਜਾਂਦੇ ਹਨ। ਤਾਂਤਰਿਕ ਵੀ ਦੀਵਾਲੀ ਦੇ ਪਵਿੱਤਰ ਦਿਹਾੜੇ ‘ਤੇ ਅਜਿਹੇ ਘਿਨੌਣੇ ਕੰਮ ਕਰਨ ਦੀ ਸਲਾਹ ਦਿੰਦੇ ਹਨ। ਪੁਲੀਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Exit mobile version