ਬਿਉਰੋ ਰਿਪੋਰਟ – ਕਿਸਾਨਾਂ ਵੱਲੋਂ ਕੱਲ੍ਹ 6 ਦਸੰਬਰ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਅੱਜ ਕਿਸਾਨ ਲੀਡਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਪਹਿਲੇ ਮਰਜੀਵੜੇ ਜਥੇ ਵਿਚ 101 ਕਿਸਾਨ ਸ਼ਾਮਲ ਹੋਣਗੇ ਅਤੇ ਇਹ ਜਥਾ ਕੱਲ੍ਹ 1 ਵਜੇ ਰਵਾਨਾ ਹੋਵੇਗਾ। ਇਸ ਦੇ ਨਾਲ ਪੰਧੇਰ ਨੇ ਕਿਹਾ ਕਿ ਕੱਲ੍ਹ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਹੈ ਅਤੇ ਕੱਲ੍ਹ ਦੋਵੇਂ ਬਾਰਡਰਾਂ ‘ਤੇ ਸ਼ਹੀਦੀ ਦਿਹਾੜਾ ਸਰਧਾ ਨਾਲ ਮਨਾਇਆ ਜਾਵੇਗਾ। ਕਿਸਾਨਾਂ ਦਾ ਕੱਲ੍ਹ ਦਾ ਜਥਾ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਤਿ ਹੋਵੇਗਾ।
ਮਰਜੀਵੜਿਆ ਦਾ ਜਥਾ ਕੱਲ੍ਹ ਦਿੱਲੀ ਕੂਚ ਕਰੇਗਾ। ਕੱਲ੍ਹ ਕਿਸਾਨ 1 ਵਜੇ ਤੋਂ ਦਿੱਲੀ ਜਾਣਗੇ। ਪੰਧੇਰ ਨੇ ਕਿਹਾ ਕਿ ਇਹ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਇਸ ਸਮੇਂ ਅੰਤਰ ਰਾਸ਼ਟਰੀ ਬਾਰਡਰ ਲੱਗ ਰਹੇ ਹਨ ਕਿਉਂਕਿ ਹਰਿਆਣਾ ਸਰਕਾਰ ਕਿਸਾਨਾਂ ਨੂੰ ਰੋਕਣ ਲਈ ਸਖਤ ਬੈਰੀਕੇਟਿਡ ਕਰ ਰਹੀ ਹੈ ਅਤੇ ਕਿਸਾਨਾਂ ਦੇ ਨਾਲ ਦੂਜੇ ਦੇਸ਼ ਦੇ ਨਾਗਰਿਕਾਂ ਵਰਗਾ ਸਲੂਕ ਕੀਤਾ ਜਾ ਰਿਹਾ ਹੈ ਪਰ ਕਿਸਾਨ ਸਿਰਫ ਆਪਣੇ ਦੇਸ਼ ਦੀ ਰਾਜਧਾਨੀ ਵਿਚ ਜਾਣਾ ਚਾਹੁੰਦੇ ਹਨ। ਪੰਧੇਰ ਨੇ ਕਿਹਾ ਕਿ ਕਿਸਾਨ ਸ਼ੰਭੂ ਬਾਰਡਰ ਤੋਂ ਦਿੱਲੀ ਜਾਣਾ ਚਾਹੁੰਦੇ ਹਨ ਪਰ ਖਨੌਰੀ ਬਾਰਡਰ ਤੋਂ ਅਸੀਂ ਕੋਈ ਕਾਲ ਨਹੀਂ ਦਿੱਤੀ ਪਰ ਫਿਰ ਵੀ ਹਰਿਆਣਾ ਪ੍ਰਸਾਸ਼ਨ ਨੇ ਉੱਥੇ ਵੱਡੀ ਗਿਣਤੀ ਵਿਚ ਪੁਲਿਸ ਤਾਈਨਾਤ ਕੀਤੀ ਹੈ। ਪੰਧੇਰ ਨੇ ਕਿਹਾ ਕਿ ਹਰਿਆਣਾ ਪੁਲਿਸ ਖਨੌਰੀ ਬਾਰਡਰ ‘ਤੇ ਮਿੱਟੀ ਹਟਾ ਕੇ ਸਫਾਈ ਕਰ ਰਹੀ ਤਾਂ ਕਿ ਸੁੱਟੀ ਜਾਣ ਵਾਲੀ ਗੈਸ ਦਾ ਜ਼ਿਆਦਾ ਅਸਰ ਹੋ ਸਕੇ। ਪੰਧੇਰ ਨੇ ਕਿਹਾ ਕਿ ਜੇਕਰ ਕਿਸਾਨਾਂ ਨੂੰ ਦਿੱਲੀ ਨਾ ਜਾਣ ਦਿੱਤਾ ਤਾਂ ਇਹ ਕਿਸਾਨਾਂ ਦੀ ਨੈਤਿਕ ਜਿੱਤ ਹੋਵੇਗੀ। ਪੰਧੇਰ ਨੇ ਕਿਹਾ ਕਿ ਪਹਿਲਾਂ ਭਾਜਪਾ ਦੇ ਲੀਡਰ ਕਹਿੰਦੇ ਸੀ ਕਿ ਜੇਕਰ ਕਿਸਾਨ ਬਿਨ੍ਹਾਂ ਟਰੈਕਟਰ ਤੋਂ ਦਿੱਲੀ ਆਉਣ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਪਰ ਹੁਣ ਜੇਕਰ ਸਾਨੂੰ ਰੋਕਦੇ ਹਨ ਤਾਂ ਇਹ ਕਿਸਾਨਾਂ ਦੀ ਨੈਤਿਕ ਜਿੱਤ ਹੋਵੇਗੀ। ਕਿਸਾਨਾਂ ਵੱਲੋ ਗੱਲਬਾਤ ਦੇ ਦਰਵਾਜੇ ਖੁੱਲੇ ਹਨ। ਪੰਧੇਰ ਨੇ ਕਿਹਾ ਕਿ ਅੰਬਾਲਾ ਵਿਚ ਕੇਵਲ ਕਿਸਾਨਾਂ ਅਤੇ ਮਜ਼ਦੂਰਾਂ ਤੇ ਹੀ ਧਾਰਾ 144 ਲਗਾਈ ਗਈ ਹੈ ਅਤੇ ਬਾਕੀ ਸਾਰੇ ਕੰਮ ਹੋ ਰਹੇ ਹਨ ਇਸ ਦੇ ਨਾਲ ਉਨ੍ਹਾਂ ਨੇ ਹਰਿਆਣਾ ਵੱਲੋਂ ਦਿੱਲੀ ਦੀ ਮਨਜ਼ੂਰੀ ਤੇ ਕੀਤੇ ਸਵਾਲ ਤੇ ਅਪੱਤੀ ਜਤਾਈ ਹੈ।
ਇਹ ਵੀ ਪੜ੍ਹੋ – 80 ਦੇ ਕਰੀਬ ਕਿਸਾਨਾਂ ‘ਤੇ ਹੋਇਆ ਮਾਮਲਾ ਦਰਜ! ਗੈਸ ਪਾਈਪ ਲਾਈਨ ਦਾ ਵਿਰੋਧ ਕਰਨਾ ਪਿਆ ਮਹਿੰਗਾ