The Khalas Tv Blog Punjab ਕਿਸਾਨਾ ਨੇ ਗੇਂਦ ਮੁੱਖ ਮੰਤਰੀ ਮਾਨ ਦੇ ਪਾਲੇ ‘ਚ ਸੁੱਟੀ
Punjab

ਕਿਸਾਨਾ ਨੇ ਗੇਂਦ ਮੁੱਖ ਮੰਤਰੀ ਮਾਨ ਦੇ ਪਾਲੇ ‘ਚ ਸੁੱਟੀ

‘ਦ ਖ਼ਾਲਸ ਬਿਊਰੋ : ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪੰਜਾਬ ਸਰਕਾਰ ਨੂੰ ਝੋਨੇ ਦੀ ਲੁਆਈ ਲਈ ਮਿੱਥੀਆਂ ਤਰੀਕਾਂ ਅਗਾਊਂ ਕਰਨ ਦੀ ਅਪੀਲ ਕੀਤੀ ਹੈ। ਯੂਨੀਅਨ ਨੇ ਦਾਅਵਾ ਕੀਤਾ ਹੈ ਕਿ ਮੁੱਖ ਮੰਤਰੂ ਭਗਵੰਤ ਸਿੰਘ ਮਾਨ ਵੱਲੋਂ ਮੁਕੱਰਰ ਤਰੀਕਾਂ ‘ਤੇ ਝੋਨਾ ਲਾਉਣ ਨਾਲ ਇੱਕ ਤਾਂ ਫਸਲ ਦਾ ਝਾੜ ਘੱਟੇਗਾ ਦੂਜਾ ਹਾੜੀ ਦੀ ਅਗਲੀ ਫਸਲ ਬਿਜਾਈ ਲਈ ਪਛੜ ਜਾਵੇਗੀ। ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੁੱਖ ਮੰਤਰੀ ਨੂੰ ਕਿਸਾਨ ਨੇਤਾਵਾਂ ਨੇ ਮਿਲ ਕੇ ਨਵੇਂ ਸਿਰੇ ਤੋਂ ਤਰੀਕਾਂ ਮਿੱਥਣ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਮਾਲਵਾ ਖੇਤਰ ‘ਚ ਝੋਨਾ ਲਾਉਣ ਦੀ ਮੁਕੱਰਰ ਕੀਤੀ  18 ਜੂਨ ਕਿਸਾਨ ਨੂੰ ਸੂਤ ਨਹੀਂ ਬੈਠੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਮਾਲਵੇ ਵਿੱਚ ਜਿਆਦਾਤਰ ਪੂਸਾ 125 ਵੰਨਗੀ ਲਾਈ ਜਾਂਦੀ ਹੈ ਅਤੇ ਇਹ ਪੱਕਣ ਲਈ 125 ਦਿਨ ਲੈਂਦੀ ਹੈ। ਝੋਨੇ ਦੀ ਪਕਾਈ ਤੱਕ ਪੰਜਾਬ ਵਿੱਚ ਸਰਦ ਰੁੱਤ ਸ਼ੁਰੂ ਹੋ ਜਾਵੇਗੀ ਜਿਸ ਕਰਕੇ ਨਾ ਤਾਂ ਦਾਣੇ ਵਿੱਚੋਂ ਨਮੀ ਮੁਕਣੀ ਹੈ ਅਤੇ ਨਾ ਹੀ ਪਰਾਲੀ ਸੁਕਣ ‘ਤੇ ਆਵੇਗੀ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਫਸਲੀ ਵਭਿੰਨਤਾ ਬਾਰੇ ਕਿਸਾਨਾ ਨੂੰ ਪ੍ਰੇਰਨ ਤੋਂ ਪਹਿਲਾਂ ਇਸ ‘ਤੇ ਪੂਰੀ ਤਿਆਰੀ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਹਿਣਾ ਹੈ ਕਿ ਜੇ ਪੰਜਾਬ ਸਰਕਾਰ ਸਾਉਣੀ ਦੀਆਂ 23 ਫਸਲਾਂ ‘ਤੇ ਐਮਐਸਪੀ ਤੈਅ ਕਰ ਦੇਵੇ ਅਤੇ ਖਰੀਦ ਦੀ ਗਾਰੰਟੀ ਲੈ ਲਵੇ ਤਾਂ ਕਿਸਾਨ ਝੋਨਾ ਲਾਉਣ ਤੋਂ ਆਪੇ ਮੂੰਹ ਫੇਰ ਲਵੇਗਾ।

ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਦੂਜੀਆਂ ਕਿਸਾਨ ਜਥੇਬੰਦੀਆਂ ਵੱਲੋਂ 17 ਮਈ ਤੋਂ ਚੰਡੀਗੜ੍ਹ ‘ਚ ਪੱਕਾ ਮੋਰਚਾ ਲਾਉਣ ਦੇ ਫੈਸਲੇ ਬਾਰੇ ਕੁਝ ਕਹਿਣ ਤੋਂ ਗੁਰੇਜ਼ ਕੀਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕਿਸਾਨ ਹੁਣ ਸਰਕਾਰ ਨੂੰ ਪਾਣੀ ਬਚਾਉਣ ਦੇ ਗੁਰ ਦੱਸਣਗੇ। ਯੂਨੀਅਨ ਨੇ ਆਪਣੇ ਪੱਧਰ ‘ਤੇ ਪਿੰਡਾਂ ਦੇ ਛੱਪੜਾਂ ਨੂੰ ਡੂੰਘਿਆ ਕਰਕੇ ਪਾਣੀ ਇੱਕਠਾ ਕਰਨ ਦਾ ਫੈਸਲਾ ਲਿਆ ਹੈ ਜਿਹੜਾ ਕਿ ਬਾਅਦ ਵਿੱਚ ਸਿਚਾਈ ਲਈ ਵਰਤਿਆ ਜਾਏ ਕਰੇਗਾ।  ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਨੇਤਾ ਨੇ ਗੇਂਦ ਮੁੜ ਤੋਂ ਮੁੱਖ ਮੰਤਰੀ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ।  

Exit mobile version