The Khalas Tv Blog Khetibadi ਕਰਜ਼ੇ ਨਾਲ ਲੱਦਿਆ ਪੰਜਾਬ ਦਾ ਕਿਸਾਨ ,ਦੇਸ਼ ਭਰ ਚੋਂ ਪੰਜਾਬ ਦੇ ਕਿਸਾਨ ‘ਤੇ ਸਭ ਤੋਂ ਵੱਧ ਕਰਜ਼ਾ…
Khetibadi Punjab

ਕਰਜ਼ੇ ਨਾਲ ਲੱਦਿਆ ਪੰਜਾਬ ਦਾ ਕਿਸਾਨ ,ਦੇਸ਼ ਭਰ ਚੋਂ ਪੰਜਾਬ ਦੇ ਕਿਸਾਨ ‘ਤੇ ਸਭ ਤੋਂ ਵੱਧ ਕਰਜ਼ਾ…

The farmer of Punjab is loaded with debt, the largest debt on the farmer of Punjab from all over the country...

ਚੰਡੀਗੜ੍ਹ : ਜ਼ਮੀਨੀ ਪੱਧਰ ‘ਤੇ ਕਿਸਾਨਾਂ ਦੀ ਮਾਲੀ ਹਾਲਤ ਚੰਗੀ ਨਹੀਂ ਹੈ। ਆਮਦਨ ਤੋਂ ਵੱਧ ਲਾਗਤ ਜ਼ਿਆਦਾ ਹੈ, ਜਿਸ ਦੀ ਵਜ੍ਹਾ ਕਰਕੇ ਕਿਸਾਨ ਕਰਜ਼ਾਈ ਹੁੰਦਾ ਜਾ ਰਿਹਾ ਹੈ। ਹਾਲਾਂਕਿ, ਕਿਸਾਨੀ ਦੀ ਇਸ ਮਾੜੀ ਹਾਲਤ ਦੇ ਪਿੱਛੇ ਹੋਰ ਵੀ ਕਈ ਕਾਰਨ ਹਨ ਪਰ ਇਸ ਸਭ ਦਾ ਸਿੱਟਾ ਰੋਜ਼ਾਨਾ ਵੱਧ ਰਹੀਆਂ ਕਿਸਾਨਾਂ ਦੀਆਂ ਖ਼ੁਦ ਕੁਸ਼ੀਆਂ ਹਨ।‘

ਪੰਜਾਬ ਦੇ ਕਿਸਾਨ ’ਤੇ ਕਰਜ਼ਾ ਸਮੁੱਚੇ ਦੇਸ਼ ਚੋਂ ਸਭ ਤੋਂ ਵੱਧ ਹੈ। ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ’ਚ ਪ੍ਰਤੀ ਕਿਸਾਨ ਔਸਤ ਕਰਜ਼ਾ ਵੱਧ ਹੈ। ਪੰਜਾਬ ਦਾ ਇਸ ਮਾਮਲੇ ’ਚ ਮੁਲਕ ਚੋਂ ਪਹਿਲਾ ਨੰਬਰ ਹੈ ਜੋ ਪੰਜਾਬ ਦੇ ਕਿਸਾਨੀ ਸੰਕਟ ਨੂੰ ਦਰਸਾਉਣ ਲਈ ਕਾਫ਼ੀ ਹੈ।

ਪੰਜਾਬ ’ਚ ਪ੍ਰਤੀ ਕਿਸਾਨ ਔਸਤ ਕਰਜ਼ਾ 2.95 ਲੱਖ ਰੁਪਏ ਹੈ। ਨਬਾਰਡ ਦੇ ਤਾਜ਼ਾ ਅੰਕੜੇ ਹਨ ਕਿ ਪੰਜਾਬ ਦੇ 24.92 ਲੱਖ ਕਿਸਾਨਾਂ ਨੇ ਵਪਾਰਿਕ ਅਤੇ ਸਹਿਕਾਰੀ ਬੈਂਕਾਂ ਤੋਂ 73673.62 ਕਰੋੜ ਦਾ ਕਰਜ਼ਾ ਚੁੱਕਿਆ ਹੈ। ਹਾਲਾਂਕਿ ਸ਼ਾਹੂਕਾਰਾਂ ਕਰਜ਼ਾ ਇਸ ਤੋਂ ਵੱਖਰਾ ਹੈ।

ਸੰਸਦ ’ਚ ਵਿੱਤ ਮੰਤਰਾਲੇ ਨੇ ਇੱਕ ਸੁਆਲ ਦੇ ਜੁਆਬ ’ਚ ਖ਼ੁਲਾਸਾ ਕੀਤਾ ਹੈ ਕਿ ਪੰਜਾਬ ਦੇ ਵਪਾਰਿਕ ਬੈਂਕਾਂ ਤੋਂ 21.42 ਕਿਸਾਨ ਖਾਤਾ ਧਾਰਕਾਂ ਨੇ 64694.03 ਕਰੋੜ ਦਾ ਕਰਜ਼ਾ ਲਿਆ ਹੈ ਜਦੋਂ ਕਿ ਸਹਿਕਾਰੀ ਬੈਂਕਾਂ ਤੋਂ 50635 ਖਾਤਾ ਧਾਰਕਾਂ ਨੇ ਖੇਤੀ ਲਈ 1130.13 ਕਰੋੜ ਦਾ ਕਰਜ਼ ਚੁੱਕਿਆ ਹੈ।

ਇਸੇ ਤਰ੍ਹਾਂ ਰਿਜਨਲ ਰੂਰਲ ਬੈਂਕਾਂ ਤੋਂ 2.99 ਲੱਖ ਕਿਸਾਨ ਖਾਤਾ ਧਾਰਕਾਂ ਨੇ 7849.46 ਕਰੋੜ ਦਾ ਕਰਜ਼ ਲਿਆ ਹੋਇਆ ਹੈ। ਸ਼ਾਹੂਕਾਰਾਂ ਦੇ ਕਰਜ਼ ਨੂੰ ਸ਼ਾਮਲ ਕਰ ਲਈਏ ਤਾਂ ਇਹ ਅੰਕੜਾ ਇੱਕ ਲੱਖ ਕਰੋੜ ਨੂੰ ਪਾਰ ਕਰ ਸਕਦਾ ਹੈ। ਸੂਬੇ ਵਿਚ ਕਰੀਬ 23 ਹਜ਼ਾਰ ਰਜਿਸਟਰਡ ਆੜ੍ਹਤੀਏ ਹਨ।

ਗੁਆਂਢੀ ਸੂਬੇ ਹਰਿਆਣਾ ’ਚ ਪ੍ਰਤੀ ਕਿਸਾਨ ਔਸਤ ਕਰਜ਼ਾ 2.11 ਲੱਖ ਰੁਪਏ ਹੈ ਅਤੇ ਗੁਜਰਾਤ ਵਿਚ ਇਹੋ ਕਰਜ਼ਾ ਪ੍ਰਤੀ ਕਿਸਾਨ 2.28 ਲੱਖ ਰੁਪਏ ਹੈ। ਦੂਸਰੇ ਸੂਬਿਆਂ ਵੱਲ ਦੇਖੀਏ ਤਾਂ ਮੱਧ ਪ੍ਰਦੇਸ਼ ’ਚ ਪ੍ਰਤੀ ਕਿਸਾਨ ਔਸਤ ਕਰਜ਼ 1.40 ਲੱਖ ਰੁਪਏ, ਆਂਧਰਾ ਪ੍ਰਦੇਸ਼ ਵਿਚ ਇਹੋ ਕਰਜ਼ਾ ਔਸਤ 1.72 ਲੱਖ ਰੁਪਏ, ਕੇਰਲਾ ਵਿਚ ਔਸਤ 1.47 ਲੱਖ ਰੁਪਏ ਪ੍ਰਤੀ ਕਿਸਾਨ,ਉੱਤਰ ਪ੍ਰਦੇਸ਼ ਵਿਚ 1.13 ਲੱਖ ਰੁਪਏ ਔਸਤ ਪ੍ਰਤੀ ਕਿਸਾਨ ਅਤੇ ਪੱਛਮੀ ਬੰਗਾਲ ਵਿਚ 80 ਹਜ਼ਾਰ ਰੁਪਏ ਔਸਤ ਪ੍ਰਤੀ ਕਿਸਾਨ ਕਰਜ਼ ਹੈ। ਖੇਤੀ ਸੈਨਸਿਸ 2015-16 ਮੁਤਾਬਿਕ ਪੰਜਾਬ ਵਿਚ 10.53 ਲੱਖ ਕਿਸਾਨ ਪਰਿਵਾਰ ਹਨ।

Exit mobile version