The Khalas Tv Blog Punjab ਮਸ਼ਹੂਰ ਪੰਜਾਬੀ ਗਾਇਕ ਨੂੰ ਮਿਲੀ ਧਮਕੀ! ਵਿਦੇਸ਼ੀ ਨੰਬਰ ਤੋਂ ਆਇਆ ਫੋਨ, ਫਿਰੌਤੀ ਨਾ ਦੇਣ ‘ਤੇ …!
Punjab

ਮਸ਼ਹੂਰ ਪੰਜਾਬੀ ਗਾਇਕ ਨੂੰ ਮਿਲੀ ਧਮਕੀ! ਵਿਦੇਸ਼ੀ ਨੰਬਰ ਤੋਂ ਆਇਆ ਫੋਨ, ਫਿਰੌਤੀ ਨਾ ਦੇਣ ‘ਤੇ …!

ਬਿਉਰੋ ਰਿਪੋਰਟ – ਮਸ਼ਹੂਰ ਪੰਜਾਬੀ ਗਾਇਕ ਆਰ ਨੇਤ (PUNJAB SINGER R NAIT) ਨੂੰ ਗੈਂਗਸਟਰਾਂ (GANSTER) ਵੱਲੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਕਾਲ ਕਿਸੇ ਵਿਦੇਸ਼ੀ ਨੰਬਰ ਤੋਂ ਆਈ ਸੀ। ਕਾਲ ਕਰਨ ਵਾਲੇ ਨੇ ਫਿਰੌਤੀ ਮੰਗੀ ਹੈ। ਜਿਸ ਦੀ ਗਾਇਕ ਨੇ ਲਿਖਤ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

R ਨੇਤ ਨੂੰ ਕਿਸ ਨੇ ਧਮਕੀ ਦਿੱਤੀ ਹੈ ਅਤੇ ਕਿੰਨੇ ਫਿਰੌਤੀ ਮੰਗੀ ਹੈ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਇਸ ਤੋਂ ਪਹਿਲਾਂ ਵੀ ਕਈ ਗਾਇਕਾਂ ਅਤੇ ਵਪਾਰੀਆਂ ਨੂੰ ਪਿਛਲੇ ਦਿਨਾਂ ਦੇ ਦੌਰਾਨ ਲਗਾਤਾਰ ਫਿਰੌਤੀ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ। ਸਿਰਫ਼ ਭਾਰਤ ਵਿੱਚ ਹੀ ਨਹੀਂ ਵਿਦੇਸ਼ ਵਿੱਚ ਭਾਰਤੀ ਗਾਇਕਾਂ ‘ਤੇ ਹਮਲੇ ਹੋ ਚੁੱਕੇ ਹਨ। ਇੰਨਾਂ ਵਿੱਚ ਤਾਜ਼ਾ ਮਾਮਲਾ AP ਢਿੱਲੋਂ ਦਾ ਹੈ ਜਿੰਨਾਂ ਦੇ ਕੈਨੇਡਾ ਵਾਲੇ ਘਰ ਵਿੱਚ ਫਾਇਰਿੰਗ ਹੋਈ ਸੀ। ਇਸ ਤੋਂ ਪਹਿਲਾਂ ਗਿੱਪੀ ਗਰੇਵਾਲ ਦੇ ਕੈਨੇਡਾ ਘਰ ਵਿੱਚ ਗੋਲੀਆਂ ਚੱਲੀਆਂ ਸਨ। ਇੰਨਾਂ ਦੋਵੇ ਵਾਰਦਾਤਾਂ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ।

ਜ਼ਿੰਮੇਵਾਰੀ ਲੈਂਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਨੇ ਦੋਵਾਂ ਗਾਇਕਾਂ ਦੀ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨਾਲ ਸਟੇਜ ਸਾਂਝਾ ਕਰਨ ਨੂੰ ਲੈਕੇ ਨਰਾਜ਼ਗੀ ਜ਼ਾਹਿਰ ਕਰਦੇ ਹੋਏ ਚਿਤਾਵਨੀ ਦਿੱਤੀ ਸੀ।

R NAIT ਦਾ ਗਾਣਾ ‘ ‘ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਨੇ’ ਕਾਫੀ ਮਸ਼ਹੂਰ ਹੋਇਆ ਸੀ। ਮੁੱਖ ਮੰਤਰੀ ਭਗਵੰਤ ਮਾਨ ਦਾ ਵੀ ਇਹ ਕਾਫੀ ਮਨਪਸੰਦ ਗਾਣਾ ਸੀ। ਉਨ੍ਹਾਂ ਦੀ ਹਰ ਰੈਲੀ ਅਤੇ ਰੋਡ ਸ਼ੋਅ ਵਿੱਚ ਇਸੇ ਗਾਣੇ ਦਾ ਬੋਲਬਾਲਾ ਹੁੰਦਾ ਸੀ।

ਇਹ ਵੀ ਪੜ੍ਹੋ –  ਕੀ ਗਹਿਲੋਤ ਨੂੰ ਦਿੱਲੀ ਦਾ CM ਬਣਾ ਕੇ ਹਰਿਆਣਾ ਜਿੱਤਣਾ ਚਾਹੁੰਦੇ ਨੇ ਕੇਜਰੀਵਾਲ? ਦਲਿਤ ਡਿਪਟੀ CM ’ਤੇ ਖੇਡ ਰਹੇ ਦਾਅ!

 

Exit mobile version