‘ਦ ਖ਼ਾਲਸ ਬਿਊਰੋ : ਪੰਜਾਬੀ ਅਦਾਕਾਰ ਲੇਖਕ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ (Gurinder Dimpy) ਨੇ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ ਕਲਾਕਾਰ ਵੱਲੋਂ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਫਿਲਮ ‘ਮੂਸਾ ਜੱਟ’ ਲਿਖੀ ਗਈ ਸੀ। ਇਸ ਤੋਂ ਇਲਾਵਾ ਗੁਰਿੰਦਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਜਿਵੇਂ ਕਿ ਲੌਂਗ ਲਾਚੀ, ਕੈਰੀ ਆਨ ਜੱਟਾ 2, ਵਧਾਈਆਂ ਜੀ ਵਧਾਈਆਂ, ਉੜਾ ਏਡਾ (UDA AIDA), ਜ਼ਖਮੀ ਆਦਿ ਦਾ ਵੀ ਹਿੱਸਾ ਰਹੇ।ਜਾਣਕਾਰੀ ਲਈ ਦੱਸ ਦੇਈਏ ਕਿ ਗੁਰਿੰਦਰ ਡਿੰਪੀ ਨੇ 47 ਸਾਲ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਕਿਹਾ। ਉਨ੍ਹਾਂ ਦੇ ਦਿਹਾਂਤ ਨਾਲ ਨਾ ਸਿਰਫ ਪਰਿਵਾਰ ਬਲਕਿ ਪੰਜਾਬੀ ਸਿਨੇਮਾ ਜਗਤ ਵਿੱਚ ਦੁੱਖ ਦੀ ਲਹਿਰ ਦੌੜ ਗਈ ਹੈ।
ਇਹ ਸਿਨੇਮਾ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ। ਨਿਰਦੇਸ਼ਕ ਗੁਰਿੰਦਰ ਦੇ ਦਿਹਾਂਤ ਕਾਰਨ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਦੀਆਂ ਅੱਖਾਂ ਨਮ ਹਨ। ਉਨ੍ਹਾਂ ਵੱਲੋਂ ਪੋਸਟ ਸ਼ੇਅਰ ਕਰ ਦੁੱਖ ਪ੍ਰਗਟਾਇਆ ਗਿਆ ਹੈ।
ਪੰਜਾਬੀ ਕਲਾਕਾਰ ਬਿਨੂੰ ਢਿੱਲੋਂ ਨੂੰ ਡਿੰਪੀ ਦੇ ਦੇਹਾਂਤ ਨਾਲ ਝਟਕਾ ਲੱਗਿਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਡਿੰਪੀ ਦੀ ਤਸਵੀਰ ਸ਼ੇਅਰ ਕਰ ਭਾਵੁਕ ਨੋਟ ਲਿਖਿਆ ਹੈ। ਉਨ੍ਹਾਂ ਲਿਖਿਆ, “ਬੜੇ ਹੀ ਦੁਖੀ ਹਿਰਦੇ ਨਾਲ ਇਹ ਪੋਸਟ ਸਾਂਝੀ ਕਰ ਰਿਹਾ ਹਾਂ ਕਿ ਮੇਰਾ ਵੀਰ ਗੁਰਿੰਦਰ ਡਿੰਪੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ।ਤੇਰੇ ਨਾਲ ਬਿਤਾਏ ਹੋਏ ਸਮੇਂ ਦੀਆਂ ਖੱਟੀਆਂ ਮਿੱਠੀਆਂ ਯਾਦਾਂ ਤੈਨੂੰ ਸਾਡੇ ਦਿਲਾਂ ਵਿੱਚ ਹਮੇਸ਼ਾਂ ਜਿਉਂਦਾ ਰੱਖਣਗੀਆਂ।ਪਰ ਵੀਰ ਇਹ ਸਮਾਂ ਅਲਵਿਦਾ ਕਹਿਣ ਦਾ ਨਹੀਂ ਸੀ।ਬਹੁਤ ਜਲਦੀ ਕਰ ਗਿਆ ਤੂੰ। ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।ਅਲਵਿਦਾ ਦੋਸਤਾ ਅਲਵਿਦਾ ।
ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੇ ਪੋਸਟ ਸ਼ੇਅਰ ਕਰ ਲਿਖਿਆ, ਬੜੇ ਹੀ ਦੁਖੀ ਹਿਰਦੇ ਨਾਲ ਇਹ ਪੋਸਟ ਸਾਂਝੀ ਕਰ ਰਿਹਾ ਹਾਂ ਕਿ ਗੁਰਿੰਦਰ ਡਿੰਪੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ।ਅਲਵਿਦਾ ਅਲਵਿਦਾ
ਇਸ ਤੋਂ ਇਲਾਵਾ ਅਦਾਕਾਰ ਅਤੇ ਲੇਖਕ ਰਾਣਾ ਰਣਬੀਰ ਵੱਲੋਂ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਤਸਵੀਰ ਸ਼ੇਅਰ ਕਰ ਦੁੱਖ ਜਤਾਇਆ ਗਿਆ ਹੈ।
ਗੁਰਿੰਦਰ ਡਿੰਪੀ ਨੇ ਐਮੀ ਵਿਰਕ, ਬੀਨੂੰ ਢਿੱਲੋਂ, ਗਿੱਪੀ ਗਰੇਵਾਲ, ਨਿੰਜਾ ਅਤੇ ਤਰਸੇਮ ਜਸੜ ਵਰਗੇ ਨਾਮੀ ਫਿਲਮੀ ਸਿਤਾਰਿਆਂ ਨਾਲ ਕੀਤਾ ਹੈ। ਕਲਾਕਾਰ ਵੱਲੋਂ ਕੁਝ ਪੰਜਾਬੀ ਫਿਲਮਾਂ ਜਿਵੇਂ ਕਿ ਲਵ ਯੂ ਬੌਬੀ, ਕਬੱਡੀ ਇੱਕ ਮੁਹੱਬਤ ਅਤੇ ਪੰਜੋ ਦਾ ਨਿਰਦੇਸ਼ਨ ਕੀਤਾ ਗਿਆ