The Khalas Tv Blog India ਸ਼ਹੀਦ ਨੌਜਵਾਨ ਨਵਰੀਤ ਸਿੰਘ ਦੇ ਪਰਿਵਾਰ ਨੂੰ ਉਸਦੇ ਸ਼ਹੀਦ ਹੋਣ ਵਾਲੀ ਥਾਂ ਦੀ ਦਿਖਾਈ ਜਾਵੇਗੀ ਫੁਟੇਜ, ਅਦਾਲਤ ਦਾ ਹੁਕਮ
India Punjab

ਸ਼ਹੀਦ ਨੌਜਵਾਨ ਨਵਰੀਤ ਸਿੰਘ ਦੇ ਪਰਿਵਾਰ ਨੂੰ ਉਸਦੇ ਸ਼ਹੀਦ ਹੋਣ ਵਾਲੀ ਥਾਂ ਦੀ ਦਿਖਾਈ ਜਾਵੇਗੀ ਫੁਟੇਜ, ਅਦਾਲਤ ਦਾ ਹੁਕਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਹਾਈ ਕੋਰਟ ਨੇ ਕਿਸਾਨੀ ਅੰਦੋਲਨ ਵਿੱਚ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਨਵਰੀਤ ਸਿੰਘ ਦੇ ਪਰਿਵਾਰ ਨੂੰ ਪੋਸਟ ਮਾਰਟਮ ਰਿਪੋਰਟ ਉੱਤੇ ਮਾਹਿਰਾਂ ਦੀ ਸਲਾਹ ਲੈਣ ਲਈ ਸਮਾਂ ਦੇ ਦਿੱਤਾ ਹੈ। ਨਵਰੀਤ ਸਿੰਘ ਦੇ ਪਰਿਵਾਰ ਨੂੰ ਘਟਨਾ ਵਾਲੀ ਥਾਂ ਦੀ ਸੀਸੀਟੀਵੀ ਫੁਟੇਜ ਵੀ ਦਿਖਾਈ ਜਾਵੇਗੀ।

ਅਦਾਲਤ ਨੇ ਨਵਰੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸਿਹਤ ਸਕੱਤਰ ਨੂੰ ਨਵਰੀਤ ਦੀ ਐਕਸਰੇਅ ਰਿਪੋਰਟ ਦੀ ਜਾਂਚ ਲਈ ਚਿਕਿਤਸਾ ਅਤੇ ਫੋਰੈਂਸਿਕ ਮਾਹਿਰਾਂ ਦੇ ਬੋਰਡ ਦਾ ਗਠਨ ਕਰਨ ਲਈ ਕਿਹਾ ਹੈ। ਅਦਾਲਤ ਵਿੱਚ ਇਸ ਮਾਮਲੇ ਦੀ ਅਗਲੀ ਸੁਣਵਾਈ 26 ਜੁਲਾਈ ਨੂੰ ਹੋਵੇਗੀ।

Exit mobile version