The Khalas Tv Blog Punjab ਅੰਮ੍ਰਿਤਸਰ ‘ਚ ਫੜਿਆ ਗਿਆ ਨਕਲੀ ਜੱਜ , ਖੁਦ ਨੂੰ ਦੱਸ ਦਾ ਸੀ ਦਿੱਲੀ ਹਾਈ ਕੋਰਟ ਦਾ ਜਸਟਿਸ , ਨੀਲੀ ਬੱਤੀ ਲਗਾ ਕੇ ਘੁੰਮਦੀ ਸੀ ਮੁਲਜ਼ਮ
Punjab

ਅੰਮ੍ਰਿਤਸਰ ‘ਚ ਫੜਿਆ ਗਿਆ ਨਕਲੀ ਜੱਜ , ਖੁਦ ਨੂੰ ਦੱਸ ਦਾ ਸੀ ਦਿੱਲੀ ਹਾਈ ਕੋਰਟ ਦਾ ਜਸਟਿਸ , ਨੀਲੀ ਬੱਤੀ ਲਗਾ ਕੇ ਘੁੰਮਦੀ ਸੀ ਮੁਲਜ਼ਮ

ਅੰਮ੍ਰਿਤਸਰ ‘ਚ ਦਿੱਲੀ ਹਾਈ ਕੋਰਟ ਦਾ ਫਰਜ਼ੀ ਜੱਜ ਬਣ ਕੇ ਘੁੰਮਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਫਰਜ਼ੀ ਜੱਜ ਅੰਮ੍ਰਿਤਸਰ ਦੇ ਏ.ਸੀ.ਪੀ ਨਾਰਥ ਵਰਿੰਦਰ ਖੋਸਾ ਨੂੰ ਫੋਨ ਕਰਕੇ ਖੁਦ ਹੀ ਜਾਲ ‘ਚ ਫਸ ਗਿਆ। ਏ.ਸੀ.ਪੀ ਵਰਿੰਦਰ ਖੋਸਾ ਨੂੰ ਉਸ ਨਾਲ ਗੱਲ ਕਰਦਿਆਂ ਫਰਜ਼ੀ ਜੱਜ ‘ਤੇ ਸ਼ੱਕ ਹੋਇਆ, ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ।

ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਮਿਸ਼ੂ ਧੀਰ ਵਾਸੀ ਸ਼ਾਸਤਰੀ ਨਗਰ, ਮਜੀਠਾ ਰੋਡ ਵਜੋਂ ਹੋਈ ਹੈ। ਮੁਲਜ਼ਮ ਮੀਸ਼ੂ ਨੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਏਸੀਪੀ ਉੱਤਰੀ ਵਰਿੰਦਰ ਖੋਸਾ ਨੂੰ ਫ਼ੋਨ ਕੀਤਾ ਸੀ। ਮੁਲਜ਼ਮ ਨੇ ਆਪਣੀ ਪਛਾਣ ਦਿੱਲੀ ਹਾਈ ਕੋਰਟ ਦੇ ਜਸਟਿਸ ਮੀਸ਼ੂ ਧੀਰ ਵਜੋਂ ਦੱਸੀ ਪਰ ਗੱਲਬਾਤ ਦੌਰਾਨ ਉਸ ਨੇ ਅਜਿਹੀਆਂ ਗੱਲਾਂ ਕਹੀਆਂ, ਜਿਸ ‘ਤੇ ਏਸੀਪੀ ਨਾਰਥ ਨੂੰ ਸ਼ੱਕ ਹੋ ਗਿਆ।

ਫੋਨ ’ਤੇ ਸਾਬਕਾ ਸੀਪੀ ਦਾ ਨਾਂ ਵੀ ਲਿਆ ਗਿਆ

ਏ.ਸੀ.ਪੀ ਨਾਰਥ ਨੂੰ ਫੋਨ ਕਰਦੇ ਹੋਏ ਫਰਜ਼ੀ ਜੱਜ ਨੇ ਸਾਬਕਾ ਸੀਪੀ ਅਰੁਣ ਪਾਲ ਸਿੰਘ ਅਤੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਨਾਮ ਲਿਆ। ਇੰਨਾ ਹੀ ਨਹੀਂ ਸ਼ਹਿਰ ਦੇ ਉੱਚ ਅਧਿਕਾਰੀਆਂ ਦਾ ਨਾਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ‘ਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।

ਸੁਰੱਖਿਆ ‘ਚ 8 ਪੁਲਿਸ ਕਰਮਚਾਰੀ ਤਾਇਨਾਤ ਹਨ

ਆਪਣੇ ਆਪ ਨੂੰ ਜੱਜ ਕਹਾਉਣ ਵਾਲੇ ਮੀਸ਼ੂ ਨੇ ਏਸੀਪੀ ਨਾਰਥ ਨੂੰ ਵੀ ਫੋਨ ‘ਤੇ ਆਪਣੀ ਸੁਰੱਖਿਆ ਬਾਰੇ ਦੱਸਿਆ। ਮੁਲਜ਼ਮ ਨੇ ਦੱਸਿਆ ਕਿ ਉਸ ਕੋਲ 8 ਸੁਰੱਖਿਆ ਮੁਲਾਜ਼ਮ ਹਨ, ਪਰ ਉਸ ਨੂੰ ਅੰਮ੍ਰਿਤਸਰ ਵਿੱਚ ਰਹਿਣ ਵਾਲੀ ਆਪਣੀ ਮਾਂ ਦੇ ਲਈ ਸੁਰੱਖਿਆ ਕਰਮਚਾਰੀ ਦੀ ਲੋੜ ਹੈ।

ਮੁਲਜ਼ਮ ਮੈਜਿਸਟਰੇਟ ਵਾਂਗ ਘੁੰਮਦਾ ਰਹਿੰਦਾ ਸੀ

ਜਦੋਂ ਪੁਲਿਸ ਨੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਉਸ ਕੋਲ ਕੋਈ ਡਿਗਰੀ ਜਾਂ ਜੱਜ ਦਾ ਪਛਾਣ ਪੱਤਰ ਨਹੀਂ ਸੀ। ਮੁਲਜ਼ਮ ਦੇ ਘਰ ਜੋ ਕਾਰ ਖੜ੍ਹੀ ਸੀ, ਉਸ ’ਤੇ ਨੀਲੀ ਬੱਤੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਕਾਰ ਦੇ ਅੱਗੇ ਜੁਡੀਸ਼ੀਅਲ ਮੈਜਿਸਟਰੇਟ ਦੀ ਨੇਮ ਪਲੇਟ ਵੀ ਲੱਗੀ ਹੋਈ ਸੀ।

ਪੁਲਿਸ ਨੇ ਮੁਲਜ਼ਮ ਮੀਸ਼ੂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 467, 468 ਅਤੇ 471 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗੱਡੀ ਵੀ ਜ਼ਬਤ ਕਰ ਲਈ ਗਈ ਹੈ, ਜਿਸ ’ਤੇ ਉਹ ਜੁਡੀਸ਼ੀਅਲ ਮੈਜਿਸਟਰੇਟ ਦੀ ਪਲੇਟ ਲਗਾ ਕੇ ਘੁੰਮਦਾ ਸੀ।

Exit mobile version