‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇੱਕ ਵੈਂਟੀਲੇਟਰ ਵਿੱਚੋਂ ਧਮਾਕਾ ਹੋਇਆ ਹੈ, ਵੈਂਟੀਲੇਟਰ ਵਿੱਚੋਂ ਅਚਾਨਕ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ। ਇਹ ਧਮਾਕਾ ਉਸ ਵੈਂਟੀਲੇਟਰ ਵਿੱਚੋਂ ਹੋਇਆ ਹੈ, ਜੋ ਪਿਛਲੇ ਦਿਨੀਂ ਹੀ ਠੀਕ ਕੀਤੇ ਗਏ ਹਨ। ਦਰਅਸਲ, ਹਸਪਤਾਲ ਨੂੰ ਕੇਂਦਰ ਸਰਕਾਰ ਵੱਲੋਂ 82 ਵੈਂਟੀਲੇਟਰ ਮਿਲੇ ਸਨ, ਜਿਸ ਵਿੱਚੋਂ ਫਿਲਹਾਲ 62 ਵੈਂਟੀਲੇਟਰਾਂ ਦੀ ਵਰਤੋਂ ਹੋ ਰਹੀ ਹੈ, ਬਾਕੀ ਵੈਂਟੀਲੇਟਰ ਖਰਾਬ ਨਿਕਲੇ ਸਨ, ਜਿਨ੍ਹਾਂ ਨੂੰ ਪਿਛਲੇ ਦਿਨੀਂ ਠੀਕ ਕੀਤਾ ਗਿਆ ਸੀ। ਹਸਪਤਾਲ ਦੇ ਮੈਡੀਕਲ ਸੁਪਰਟੈਂਡੇਂਟ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ‘ਅਸੀਂ ਠੀਕ ਹੋਏ ਵੈਂਟੀਲੈਟਰ ਨੂੰ ਜਦੋਂ ਚਲਾਇਆ ਤਾਂ ਅਚਾਨਕ ਉਸ ਵਿੱਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।