The Khalas Tv Blog Punjab ਮੋਹਾਲੀ ‘ਚ ਮਾਮਲੇ‘ਚ ਮੁਲਜ਼ਮ ਦਾ ਖ਼ੁਲਾਸਾ, ਜਾਣੋ ਕਿਉਂ ਕੀਤਾ ਵੱਡੇ ਭਰਾ, ਭਰਜਾਈ ਅਤੇ ਦੋ ਸਾਲਾ ਭਤੀਜੇ ਨਾਲ ਇਹ ਕਾਰਾ…
Punjab

ਮੋਹਾਲੀ ‘ਚ ਮਾਮਲੇ‘ਚ ਮੁਲਜ਼ਮ ਦਾ ਖ਼ੁਲਾਸਾ, ਜਾਣੋ ਕਿਉਂ ਕੀਤਾ ਵੱਡੇ ਭਰਾ, ਭਰਜਾਈ ਅਤੇ ਦੋ ਸਾਲਾ ਭਤੀਜੇ ਨਾਲ ਇਹ ਕਾਰਾ…

The explanation of the accused in the triple murder in Mohali, explained why he killed his elder brother, sister-in-law and two-year-old nephew.

ਮੁਹਾਲੀ : ‘ਬੀਤੇ ਦਿਨੀਂ ਮੋਹਾਲੀ ਦੇ ਖਰੜ ਵਿਚ ਟ੍ਰਿਪਲ ਮਰਡਰ ਕੇਸ ਦਾ ਖ਼ੁਲਾਸਾ ਹੋਇਆ ਸੀ ਜਿਸ ਵਿਚ ਮੁਲਜ਼ਮ ਛੋਟੇ ਭਰਾ ਨੇ ਆਪਣੇ ਹੀ ਭਰਾ, ਭਾਬੀ ਤੇ ਮਾਸੂਮ ਭਤੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਨੂੰ ਕਿ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਲਖਬੀਰ ਨੇ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਹ ਭਤੀਜੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ ਪਰ ਦੋਸਤ ਨੇ ਸਵਾਲ ਚੁੱਕਿਆ ਇਸ ਨੂੰ ਕੌਣ ਪਾਲੇਗਾ ਤਾਂ ਮਾਸੂਮ ਨੂੰ ਮੋਰਿੰਡਾ ਨਹਿਰ ਵਿਚ ਜ਼ਿੰਦਾ ਹੀ ਸੁੱਟ ਦਿੱਤਾ। ਉਸ ਨੇ ਕਬੂਲ ਕੀਤਾ ਹੈ ਕਿ ਉਸ ਨੇ ਦੋਸਤ ਰਾਮਸਵਰੂਪ ਉਰਫ ਗੁਰਪ੍ਰੀਤ ਬੰਟੀ ਵਾਸੀ ਪਿੰਡ ਧਨੌਰੀ ਦੀ ਮਦਦ ਨਾਲ ਇਸ ਕਤਲ ਕਾਂਡ ਨੂੰ ਅੰਜਾਮ ਦਿੱਤਾ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਖਰੜ ਪੁਲਿਸ ਨੇ ਮ੍ਰਿਤਕ ਅਮਨਦੀਪ ਕੌਰ ਦੇ ਭਰਾ ਕਲਗੀਧਰ ਕਾਲੋਨੀ ਬਠਿੰਡਾ ਵਾਸੀ ਰਣਜੀਤ ਸਿੰਘ ਦੀ ਸ਼ਿਕਾਇਤ ‘ਤੇ ਲਖਬੀਰ ਤੇ ਰਾਮਸਵਰੂਪ ਖ਼ਿਲਾਫ਼ ਆਈਪੀਸੀ ਦੀ ਧਾਰਾ 302, 201, 34 ਤਹਿਤ ਮਾਮਲਾ ਦਰ ਕੀਤਾ ਹੈ।

ਪੁਲਿਸ ਰਾਮਸਵਰੂਪ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ। ਵੀਰਵਾਰ ਨੂੰ ਖਰੜ ਪੁਲਿਸ ਨੇ ਇਕ ਮਹਿਲਾ ਦੀ ਲਾਸ਼ ਬਰਾਮਦ ਕੀਤੀ ਸੀ ਜੋ ਅਮਨਦੀਪ ਕੌਰ ਦੀ ਨਿਕਲੀ। ਭਰਾ ਰਣਜੀਤ ਸਿੰਘ ਨੇ ਲਾਸ਼ ਦੀ ਸ਼ਨਾਖ਼ਤ ਕੀਤੀ। ਦੇਰ ਸ਼ਾਮ ਅਨਹਦ ਦੀ ਲਾਸ਼ ਵੀ ਪੁਲਿਸ ਨੇ ਖਨੌਰੀ ਨਦੀ ਕੋਲੋਂ ਬਰਾਮਦ ਕਰ ਲਈ। ਸਤਬੀਰ ਦੀ ਲਾਸ਼ ਅਜੇ ਬਰਾਮਦ ਨਹੀਂ ਹੋਈ ਹੈ। ਗੋਤਾਖੋਰ ਤਲਾਸ਼ ਰਹੇ ਹਨ।

ਸਾਹਮਣੇ ਆਇਆ ਹੈ ਕਿ 10 ਤੋਂ 11 ਅਕਤੂਬਰ ਦੀ ਰਾਤ ਇਸ ਕਤਲਕਾਂਡ ਨੂੰ ਅੰਜਾਮ ਦਿੱਤਾ ਗਿਆ। ਅਗਲੇ ਦਿਨ ਸਤਬੀਰ ਡਿਊਟੀ ‘ਤੇ ਨਹੀਂ ਪਹੁੰਚਿਆ ਤਾਂ ਸਟਾਫ਼ ਨੇ ਉਸ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫੋਨ ਬੰਦ ਆ ਰਹੇ ਸਨ। ਸਤਬੀਰ ਦੇ ਰਿਸ਼ਤੇਦਾਰ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਦਾ ਦਰਵਾਜ਼ਾ ਬੰਦ ਸੀ। ਤਾਲਾ ਤੋੜ ਕੇ ਅੰਦਰ ਦਾਖਲ ਹੋਏ ਤਾਂ ਫ਼ਰਸ਼ ‘ਤੇ ਖ਼ੂਨ ਦੇ ਧੱਬੇ ਹਨ। ਅਮਨਦੀਪ ਕੌਰ ਦਾ ਫੋਨ ਉਸ ਦੇ ਕਮਰੇ ਵਿਚ ਹੀ ਮੌਜੂਦ ਸੀ।

ਸਤਬੀਰ ਦੇ ਭਰਾ ਭਗਤ ਸਿੰਘ, ਭੈਣ ਮਨਪ੍ਰੀਤ ਕੌਰ, ਮੁਲਜ਼ਮ ਲਖਬੀਰ ਤੇ ਮਾਂ ਵੀ ਮੌਕੇ ‘ਤੇ ਪਹੁੰਚ ਗਏ। ਲਖਬੀਰ ਕਤਲ ਕਾਂਡ ਦੇ ਬਾਅਦ ਆਪਣੇ ਮਾਪਿਆਂ ਕੋਲ ਪਿੰਡ ਪਹੁੰਚ ਗਿਆ ਸੀ। ਸ਼ੱਕ ਹੋਣ ‘ਤੇ ਸਾਰਿਆਂ ਨੇ ਲਖਬੀਰ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਗੁਨਾਹ ਕਬੂਲ ਲਿਆ। ਪੁਲਿਸ ਨੂੰ ਵਾਰਦਾਤ ਵਿਚ ਇਸਤੇਮਾਲ ਹਥਿਆਰ ਤੇ ਸਤਬੀਰ ਦੀ ਸਵਿਫ਼ਟ ਕਾਰ ਵੀ ਬਰਾਮਦ ਹੋਈ ਹੈ।

ਗੁਆਂਢੀ ਦੇ ਘਰ ਲੱਗੇ ਸੀਸੀਟੀਵੀ ਫੁਟੇਜ ਵਿਚ ਸਾਹਮਣੇ ਆਇਆ ਕਿ ਮੁਲਜ਼ਮ 10 ਅਕਤੂਬਰ ਦੀ ਸ਼ਾਮ 6.35 ਵਜੇ ਇਕ ਬਾਈਕ ‘ਤੇ ਗਲੋਬਲ ਸਿਟੀ ਸਥਿਤ ਸਤਬੀਰ ਦੇ ਘਰ ਆਏ ਸਨ। ਲਖਬੀਰ ਨੇ ਮੰਨਿਆ ਕਿ ਉਸ ਨੇ ਘਰ ਵਿਚ ਭਾਬੀ ਅਮਨਦੀਪ ਦਾ ਚੁੰਨੀ ਨਾਲ ਗਲਾ ਦਬਾਇਆ। ਉਹ ਬੇਹੋਸ਼ ਹੋ ਗਈ ਤਾਂ ਚੁੰਨੀ ਨਾਲ ਬੰਨ੍ਹ ਕੇ ਪੱਖੇ ‘ਤੇ ਟੰਗ ਦਿੱਤਾ ਜਿਸ ਨਾਲ ਮਾਮਲਾ ਖ਼ੁਦਕੁਸ਼ੀ ਦਾ ਲੱਗੇ। ਭਰਾ ਸਤਬੀਰ ਦੇ ਘਰ ਪਰਤਣ ਦਾ ਇੰਤਜ਼ਾਰ ਕਰਦੇ ਰਹੇ।

ਲਗਭਗ 8.30 ਵਜੇ ਸਤਬੀਰ ਘਰ ਪਹੁੰਚਿਆ ਤਾਂ ਉਸ ਨੂੰ ਗੱਲਾਂ ਵਿਚ ਲਗਾਇਆ ਤੇ ਪਿੱਛੇ ਤੋਂ ਰਾਮਸਵਰੂਪ ਨੇ ਕੱਸੀ ਨਾਲ ਸਿਰ ‘ਤੇ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਂਚ ਵਿਚ ਸਾਹਮਣੇ ਆਇਆ ਕਿ ਇਕ ਮਹੀਨਾ ਪਹਿਲਾਂ ਮੋਬਾਈਲ ਖਰੀਦਣ ਨੂੰ ਲੈ ਕੇ ਉਸ ਦੀ ਭਰਾ ਨਾਲ ਤਕਰਾਰ ਹੋਈ ਸੀ। ਇਸ ਦੌਰਾਨ ਪਰਿਵਾਰ ਦੇ ਲੋਕਾਂ ਨੇ ਲਖਬੀਰ ਨੂੰ ਬੁਰੀ ਤਰ੍ਹਾਂ ਜ਼ਲੀਲ ਕੀਤਾ ਸੀ। ਇਸੇ ਤੋਂ ਪ੍ਰੇਸ਼ਾਨ ਹੋ ਕੇ ਉਸ ਨੇ ਆਪਣੇ ਦੋਸਤ ਰਾਮਸਵਰੂਪ ਨਾਲ ਮਿਲ ਕੇ ਇਸ ਕਤਲ ਕਾਂਡ ਦੀ ਯੋਜਨਾ ਬਣਾਈ।

ਮੁਲਜ਼ਮਾਂ ਨੇ ਦੱਸਿਆ ਕਿ ਸਤਬੀਰ ਤੇ ਅਮਨਦੀਪ ਦੀ ਮ੍ਰਿਤਕ ਦੇਹ ਨੂੰ ਰੋਪੜ ਦੀ ਇੱਕ ਨਹਿਰ ਵਿਚ ਸੁੱਟ ਦਿੱਤਾ। ਲਖਬੀਰ ਨੇ ਦੱਸਿਆ ਕਿ ਉਹ ਭਤੀਜੇ ਨੂੰ ਮਾਰਨਾ ਨਹੀਂ ਚਾਹੁੰਦਾ ਸੀ। ਉਸ ਨੂੰ ਲੈ ਕੇ ਮੋਰਿੰਡਾ ਵੱਲ ਨਿਕਲਿਆ ਸੀ। ਰਸਤੇ ਵਿਚ ਰਾਮਸਵਰੂਪ ਨੇ ਕਿਹਾ ਕਿ ਬੱਚੇ ਨੂੰ ਕੌਣ ਸੰਭਾਲੇਗਾ ਤੇ ਇਸ ਦੇ ਬਾਅਦ 15 ਕਿੱਲੋਮੀਟਰ ਦੂਰ ਮੋਰਿੰਡਾ ਨਹਿਰ ਵਿਚ ਬੱਚੇ ਨੂੰ ਜ਼ਿੰਦਾ ਹੀ ਸੁੱਟ ਦਿੱਤਾ।

Exit mobile version