The Khalas Tv Blog India ਹਵਾ ‘ਚ ਬੰਦ ਹੋ ਗਿਆ ਸੀ CDS ਜਨਰਲ ਰਾਵਤ ਦੇ ਹੈਲੀਕਾਪਟਰ ਦਾ ਇੰਜਨ
India

ਹਵਾ ‘ਚ ਬੰਦ ਹੋ ਗਿਆ ਸੀ CDS ਜਨਰਲ ਰਾਵਤ ਦੇ ਹੈਲੀਕਾਪਟਰ ਦਾ ਇੰਜਨ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਦੇ ਹੈਲੀਕਾਪਟਰ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।ਇਸ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜਹਾਜ਼ ਧੁੰਦ ‘ਚੋਂ ਨਿਕਲ ਕੇ ਅਸਮਾਨ ‘ਚ ਦਿਖਾਈ ਦੇ ਰਿਹਾ ਹੈ ਤੇ ਅਚਾਨਕ ਹੈਲੀਕਾਪਟਰ ਦਾ ਇੰਜਨ ਬੰਦ ਹੋ ਜਾਂਦਾ ਹੈ।ਇਸ ਹਾਦਸੇ ਵਿਚ ਵਿਪਨ ਰਾਵਤ ਸਣੇ ਰਾਵਤ ਦੇ ਨਾਲ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ, 2 ਸਟਾਫ ਮੈਂਬਰ ਅਤੇ 9 ਹੋਰਾਂ ਦੀ ਵੀ ਮੌਤ ਹੋ ਗਈ ਸੀ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਹੈਲੀਕਾਪਟਰ ਲੈਂਡ ਕਰਨ ਵਾਲਾ ਸੀ।

ਇਸ ਵੀਡੀਓ ‘ਚ ਕੁਝ ਸਥਾਨਕ ਲੋਕ ਦਿਖਾਈ ਦੇ ਰਹੇ ਹਨ। ਹੈਲੀਕਾਪਟਰ ਦੀ ਆਵਾਜ਼ ਸੁਣ ਕੇ ਉਸ ਨੇ ਇਸ ਵੱਲ ਦੇਖਿਆ। ਧਿਆਨ ਯੋਗ ਹੈ ਕਿ ਪਹਾੜਾਂ ਵਿੱਚ ਮੌਸਮ ਕਿਸੇ ਵੀ ਸਮੇਂ ਬਦਲ ਸਕਦਾ ਹੈ। ਹਾਲਾਂਕਿ, ਜਦੋਂ ਵੀ ਹੈਲੀਕਾਪਟਰ ਉਡਾਣ ਲਈ ਤਿਆਰ ਹੁੰਦਾ ਹੈ, ਤਾਂ ਸਾਰੇ ਮਾਪਦੰਡਾਂ ‘ਤੇ ਜਾਂਚ ਕੀਤੀ ਜਾਂਦੀ ਹੈ।

Exit mobile version