The Khalas Tv Blog Punjab ਮੋਬਾਈਲ ਫੋਨ ਨੇ ਪੁਆਇਆ ਵੱਡਾ ਪੁਆੜਾ
Punjab

ਮੋਬਾਈਲ ਫੋਨ ਨੇ ਪੁਆਇਆ ਵੱਡਾ ਪੁਆੜਾ

ਦ ਖ਼ਾਲਸ ਬਿਊਰੋ : ਜਿਲ੍ਹਾ ਗੁਰਦਾਸਪੁਰ ਵਿੱਚ ਸਿੱਖਿਆ ਪ੍ਰਸ਼ਾਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ । ਜਿਸ ਦੇ ਤਹਿਤ ਸਕੂਲਾਂ ਵਿੱਚ ਬੱਚਿਆਂ ਨੂੰ ਪੜਾਉਂਦੇ ਸਮੇਂ ਅਧਿਆਪਕਾਂ ਨੂੰ ਆਪਣੇ ਮੋਬਾਇਲ ਫੋਨ ਬੰਦ ਰੱਖਣੇ ਪੈਣਗੇ।  ਦੱਸ ਦਈਏ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਪਾਲ ਸਿੰਘ ਵੱਲੋਂ ਇਹ ਫੁਰਮਾਨ ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਨਾਲ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਇਹ ਵੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਸਕੂਲਾਂ `ਚ ਬੱਚਿਆਂ ਨੂੰ ਪੜ੍ਹਾਉਂਦੇ ਸਮੇਂ ਅਧਿਆਪਕਾਂ ਨੂੰ ਮੋਬਾਈਲ ਫ਼ੋਨ ਬੰਦ ਰੱਖਣੇ ਪੈਣਗੇ, ਇਸ ਦੇ ਨਾਲ ਹੀ ਅਧਿਆਪਕ ਆਪਣੇ ,ਮੋਬਾਈਲ ਫ਼ੋਨ ਸਕੂਲ ਮੁਖੀ ਨੂੰ ਵੀ ਜਮਾਂ ਕਰਵਾ ਸਕਦੇ।

ਦੂਜੇ ਪਾਸੇ ਪ੍ਰਸ਼ਾਸਨ ਦੇ ਇਸ ਫੈਸਲੇ ਦਾ ਪੁਰਜ਼ੋਰ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਵਿਰੋਧ ਕਰਨ ਵਾਲਿਆਂ ਦਾ ਕਹਿਣਾ ਕਿ ਇੱਕ ਪਾਸੇ ਤਾਂ ਸਰਕਾਰ ਸਕੂਲਾਂ `ਚ ਫ਼ੋਨਾਂ ਨੂੰ ਬੈਨ ਕਰਨ ਦੇ ਫ਼ਰਮਾਨ ਜਾਰੀ ਕਰ ਰਹੀ ਹੈ, ਤੇ ਦੂਜੇ ਪਾਸੇ ਆਨਲਾਈਨ ਕਲਾਸਾਂ ਲਗਾਉਣ ਦਾ ਫ਼ੈਸਲਾ ਲਿਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਸਕੂਲਾਂ ਵਿੱਚ ਮੋਬਾਈਲ ਫੋਨ ਲੈ ਕੇ ਜਾਣ ‘ਤੇ ਕੋਈ ਪਾਬੰਦੀ ਨਹੀਂ ਹੈ ਬਲਕਿ ਅਧਿਆਪਕਾਂ ਨੂੰ ਬੱਚਿਆਂ ਦੀ ਕਲਾਸ ਲੈਂਦੇ ਹੋਏ ਮੋਬਾਈਲ ਫ਼ੋਨ ਬੰਦ ਰੱਖਣ ਦੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਹ ਫੈਸਲਾ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟ ਨਾ ਆਉਣ ਦੇ ਮੱਦੇਨਜ਼ਰ ਲਿਆ ਗਿਆ ਹੈ।

Exit mobile version