The Khalas Tv Blog Punjab ਨਸ਼ੇੜੀ ਪੁੱਤ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੀ ਮਾਂ ਤੇ ਭਰਾ ਦਾ ਕੀਤਾ ਇਹ ਹਾਲ , ਜਾਣ ਕੇ ਰੂਹ ਜਾਵੇਗੀ ਕੰਬ
Punjab

ਨਸ਼ੇੜੀ ਪੁੱਤ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੀ ਮਾਂ ਤੇ ਭਰਾ ਦਾ ਕੀਤਾ ਇਹ ਹਾਲ , ਜਾਣ ਕੇ ਰੂਹ ਜਾਵੇਗੀ ਕੰਬ

The drug addict son brutally murdered his own mother and brother along with his friends

ਪਾਤੜਾਂ ਤੋਂ ਇੱਕ ਦਿਲ ਕੰਬਾਊਂ ਘਟਨਾ ਸਾਹਮਣੇ ਈ ਹੈ ਜਿੱਥੇ ਨਸ਼ੇੜੀ ਪੁੱਤ ਨੇ ਆਪਣੀ ਮਾਂ ਤੇ ਮਤਰੇਏ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੰਨਾ ਹੀ ਨਹੀਂ ਮੁਲਜ਼ਮ ਨੇ ਲਾਸ਼ਾਂ ਨੂੰ ਵੀ ਖ਼ੁਰਦ-ਬੁਰਦ ਕਰ ਦਿੱਤਾ। ਪੁੱਤਰ ਮਾਂ ਦੀ ਲਾਸ਼ ਦੇ ਟੋਟੇ ਕਰਕੇ ਤੇਲ ਪਾ ਕੇ ਸਾੜ ਦਿੱਤਾ ਜਦੋਂ ਕਿ ਭਰਾ ਦੀ ਲਾਸ਼ ਨੂੰ ਨਾਲ ਲੱਗਦੀ ਡਰੇਨ ਵਿੱਚ ਸੁੱਟ ਦਿੱਤਾ।

ਪੁਲਿਸ ਨੇ ਕਤਲ ਲਈ ਵਰਤਿਆ ਸੱਬਲ ਤੇ ਮਾਂ ਦਾ ਪਿੰਜਰ ਬਰਾਮਦ ਕਰ ਲਿਆ ਹੈ। ਥਾਣਾ ਸ਼ੁਤਰਾਣਾ ਦੇ ਪੁਲਿਸ ਅਧਿਕਾਰੀ ਮਨਪ੍ਰੀਤ ਸਿੰਘ ਨਾਲ ਗੱਲ ਕਰਨ ‘ਤੇ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਵਾਰਦਾਤ ਵਿਚ ਮੁਲਜ਼ਮ ਦੇ ਦੋ ਹੋਰ ਦੋਸਤਾਂ ਨੇ ਸਾਥ ਦਿੱਤਾ, ਉਨ੍ਹਾਂ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਇਸ ਮਾਮਲੇ ‘ਚ ਤਿੰਨਾਂ ਜਣਿਆਂ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਹੈ ਕਿ ਗੁਰਵਿੰਦਰ ਸਿੰਘ ਉਰਫ਼ ਗਿੰਦਾ ਨੇ ਬੇਰਹਿਮੀ ਨਾਲ ਪਰਮਜੀਤ ਕੌਰ ਤੇ ਜਸਵਿੰਦਰ ਸਿੰਘ ਜੋਧਾ ਦਾ ਕਤਲ ਕਰ ਦਿੱਤਾ।

Exit mobile version