The Khalas Tv Blog Punjab ਨਸ਼ੇ ਦੇ ਆਦੀ ਪਿਓ ਨੇ ਆਪਣੀ ਪਤਨੀ ਅਤੇ ਪੁੱਤਰ ਨਾਲ ਕੀਤਾ ਇਹ ਕਾਰਾ , ਜਾਣ ਕੇ ਉੱਡ ਜਾਣਗੇ ਹੋਸ਼
Punjab

ਨਸ਼ੇ ਦੇ ਆਦੀ ਪਿਓ ਨੇ ਆਪਣੀ ਪਤਨੀ ਅਤੇ ਪੁੱਤਰ ਨਾਲ ਕੀਤਾ ਇਹ ਕਾਰਾ , ਜਾਣ ਕੇ ਉੱਡ ਜਾਣਗੇ ਹੋਸ਼

The drug addict father attacked his wife and son with a sharp weapon the condition of both is critical

ਨਸ਼ੇ ਦੇ ਆਦੀ ਪਿਓ ਨੇ ਆਪਣੀ ਪਤਨੀ ਅਤੇ ਪੁੱਤਰ ਨਾਲ ਕੀਤਾ ਇਹ ਕਾਰਾ , ਜਾਣ ਕੇ ਉੱਡ ਜਾਣਗੇ ਹੋਸ਼

ਸਮਰਾਲਾ : ਨਸ਼ੇ ਦੇ ਆਦੀ ਇੱਕ ਪਿਤਾ ਨੇ ਆਪਣੇ ਹੀ 17 ਸਾਲਾ ਲੜਕੇ ਤੇ ਪਤਨੀ ਨੂੰ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਖੁਦ ਫਰਾਰ ਹੋ ਗਿਆ। ਇਸ ਤੋਂ ਬਾਅਦ ਮਾਂ-ਪੁੱਤ ਨੂੰ ਉਨ੍ਹਾਂ ਦਾ ਮਾਮਾ ਸਿਵਲ ਹਸਤਾਲ ਸਮਰਾਲਾ ਲੈ ਕੇ ਆਇਆ। ਡਾਕਟਰਾਂ ਵੱਲੋਂ ਦੋਵਾਂ ਦੀ ਹਾਲਤ ਗੰਭੀਰ ਹੋਣ ਕਾਰਨ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ ਰੈਫਰ ਕੀਤਾ ਗਿਆ ਹੈ।

ਇਹ ਦਿਲ ਦਹਿਲਾਉਣ ਵਾਲੀ ਘਟਨਾ ਪਿੰਡ ਕੋਟਲਾ ਢਾਹਾ ਵਿਖੇ ਵਾਪਰੀ ਹੈ। ਹਾਸਲ ਜਾਣਕਾਰੀ ਮੁਤਾਬਕ ਸਮਰਾਲਾ ਦੇ ਨਜ਼ਦੀਕ ਪਿੰਡ ਕੋਟਲਾ ਵਿਖੇ ਵਾਪਰੀ ਹੈ। ਇਸ ਵਿੱਚ ਹਰਵਿੰਦਰ ਸਿੰਘ 43 ਸਾਲਾ ਨੇ ਆਪਣੀ ਪਤਨੀ ਜਸਵਿੰਦਰ ਕੌਰ (38 ਸਾਲਾ ) ਅਤੇ ਆਪਣੇ ਪੁੱਤਰ ਲਵਪ੍ਰੀਤ ਸਿੰਘ (17 ਸਾਲਾ ) ‘ਤੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

ਇਸ ਮਗਰੋਂ ਪਿੰਡ ਵਾਲਿਆਂ ਵੱਲੋਂ ਜਸਵਿੰਦਰ ਕੌਰ ਦੇ ਪੇਕੇ ਪਰਿਵਾਰ ਨੂੰ ਇਤਲਾਹ ਦਿੱਤੀ ਗਈ। ਇਸ ‘ਤੇ ਜਸਵਿੰਦਰ ਕੌਰ ਦੇ ਭਰਾਵਾਂ ਵੱਲੋਂ ਪਿੰਡ ਪਹੁੰਚ ਕੇ ਦੋਵਾਂ ਨੂੰ ਖੇਤਾਂ ਵਿੱਚੋਂ ਚੱਕ ਕੇ ਸਿਵਲ ਹਸਪਤਾਲ ਲਿਆਂਦਾ ਗਿਆ, ਇੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਚੰਡੀਗੜ੍ਹ ਰੈਫਰ ਕੀਤਾ ਗਿਆ।

ਇਸ ਬਾਰੇ ਪਰਿਵਾਰਕ ਮੈਂਬਰਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਜਵਾਈ ਨਸ਼ੇ ਦਾ ਆਦੀ ਹੈ। ਉਸ ਨੇ ਨਸ਼ੇ ਕਾਰਨ ਹੀ ਉਸ ਦੀ ਭੈਣ ਤੇ ਭਾਣਜੇ ਉਪਰ ਹਮਲਾ ਕੀਤਾ ਹੈ। ਉੱਥੇ ਹੀ ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਵਾਲਿਆਂ ਨੇ ਉਨ੍ਹਾਂ ਦੀ ਭੈਣ ਨੂੰ ਹਸਪਤਾਲ ਲੈ ਕੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਮਾਮਲੇ ਦੀ ਇਤਲਾਹ ਦੇਣ ਦੇ ਬਾਅਦ ਵੀ ਪੁਲਿਸ ਨਹੀਂ ਪਹੁੰਚੀ।

ਸਿਵਲ ਹਸਪਤਾਲ ਦੇ ਡਾਕਟਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਪਿੰਡ ਕੋਟਲਾ ਢਾਹਾ ਤੋ ਇਕ ਮਾਂ ਪੁੱਤ ਨੂੰ ਜਖ਼ਮੀ ਹਾਲਤ ‘ਚ ਲੇ ਕੇ ਆਏ ਸਨ, ਜਿਨ੍ਹਾ ਦੀ ਹਲਾਤ ਜਿਆਦਾ ਖਰਾਬ ਹੋਣ ਕਰਕੇ ਉਹਨਾ ਨੂੰ ਚੰਡੀਗੜ ਰੈਫਰ ਕਰ ਦਿੱਤਾ ਹੈ।

Exit mobile version