The Khalas Tv Blog Punjab ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਦੇ ਸਿੱਖਾਂ ਲਈ ਘਾਤਕ: ਜਥੇਦਾਰ ਹਰਪ੍ਰੀਤ ਸਿੰਘ
Punjab

ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਦੇ ਸਿੱਖਾਂ ਲਈ ਘਾਤਕ: ਜਥੇਦਾਰ ਹਰਪ੍ਰੀਤ ਸਿੰਘ

‘ਦ ਖ਼ਾਲਸ ਬਿਊਰੋ : ਸ਼੍ਰੀ ਅਕਾਲ ਤਖਤ ਸਾਬਿਹ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਵਿੱਚੋਂ ਖਤਮ ਹੋਣਾ ਸਿੱਖਾਂ ਲਈ ਬਹੁਤ ਜਿਆਦਾ ਘਾਤਕ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਖਤਮ ਹੋਣਾ ਪੰਜਾਬ ਵੱਸਦੇ ਸਿ4ਖੀ ਲਈ ਹੀ ਨਹੀਂ ਸਗੋਂ  ਦੇਸ਼ ਵਿੱਚ ਹਰ ਥਾਂ ਵਸਦੇ ਸਿੱਖਾਂ ਲਈ ਵੀ ਘਾਤਕ ਹੈ ।ਜਥੇਦਾਰ ਨੇ ਜਾਰੀ ਕੀਤੀ ਇੱਕ ਵੀਡੀਊ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਇਹੋ ਜਿਹੀ ਪਾਰਟੀ ਹੈ ਜਿਸ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਅਹਿਮ ਭੁਮਿਕਾ ਨਿਭਾਈ ਹੈ। ਉਨ੍ਹਾਂ ਨੇ ਅਕਾਲੀ ਦਲ ਦੇ ਸਾਰੇ ਧੱੜਿਆ ਨੂੰ  ਅਕਾਲ ਤੱਖਤ ਸਾਹਿਬ ਵਿਖੇ ਇਕਠੇ ਹੋਣ ਤੇ ਆਪਣੇ ਵੱਖਰੇਵੇਂ ਮਿਟਾ ਕੇ ਇੱਕਜੁਟ ਹੋਣ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਦੀ ਅਪੀਲ ਕੀਤੀ ਹੈ।

ਉਨਾਂ ਨੇ ਕਿਹਾ ਕਿ  ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਹੈ ਜਿਸ ਨੂੰ ਸਿਆਸੀ ਪਾਰਟੀਆਂ ਦੁਆਰਾ ਖੋਰਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਉਜਾਗਰ ਕਰਨ ਦਾ ਲੋੜ ਹੈ। ਸ਼੍ਰੋਮਣੀ ਅਕਾਲੀ ਦਲ ਤੋਂ ਬਿਨ੍ਹਾਂ  ਕੋਈ ਹੋਰ ਪਾਰਟੀ ਪੰਜਾਬ ਅਤੇ ਸਿੱਖਾਂ ਦੇ ਹਿੱਤਾਂ ਲਈ ਫੈਸਲੇ ਕਰਨ ਦੇ ਕਾਬਿਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ‘ਚ ਸਿੱਖਾਂ ਵਿੱਚ ਜਾਤੀ ਵਖਰੇਵੇਂ ਵੱਧ ਗਏ ਹਨ ਜਿਸ ਨੂੰ ਦੂਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦਾ ਯਤਨਸ਼ੀਲ ਹੋਣਾ ਜਰੂਰੀ ਹੈ।    

Exit mobile version