ਬਿਉਰੋ ਰਿਪੋਰਟ – ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਅਕਾਲੀ ਦਲ ਦਾ ਟੋਲਾ ਜਥੇਦਾਰਾਂ ਨੂੰ ਬਦਲ ਕੇ 2 ਦਸੰਬਰ ਦੇ ਫੈਸਲੇ ਨੂੰ ਬਦਲ ਸਕਦਾ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਨੌਜਵਾਨਾਂ ਨੂੰ ਲੈ ਕੇ ਪਿੰਡ-ਪਿੰਡ ਜਾਣਗੇ ਤੇ 2 ਦਸੰਬਰ ਦਾ ਫੈਸਲਾ ਲੂਾਗੂ ਕਰਵਾਉਣ ਲਈ ਯਤਨ ਕਰਨਗੇ। ਅਕਾਲੀ ਦਲ ਦਾ ਪ੍ਰਧਾਨ ਬਣਨ ਦੀ ਚਰਚਾ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪ੍ਰਧਾਨ ਬਣਨ ਦਾ ਕੋਈ ਇਰਾਦਾ ਨਹੀਂ ਹੈ ਉਹ ਬਸ ਕੌਮ ਦੀ ਸੇਵਾ ਕਰ ਲੈਣ ਇਨਾਂ ਹੀ ਬਹੁਤ ਹੈ। ਉਨ੍ਹਾਂ ‘ਤੇ ਲਾਏ ਜਾ ਰਹੇ ਇਲਜ਼ਾਮਾ ‘ਤੇ ਕਿਹਾ ਕਿ ਉਹ ਹੁਣ ਕਿਸੇ ਦਾ ਵੀ ਕੋਈ ਜਵਾਬ ਨਹੀਂ ਦੇਣਗੇ ਭਾਵੇਂ ਕੋਈ ਉਨ੍ਹਾਂ ਤੇ ਜਿਨਾ ਮਰਜੀ ਚਿੱਕੜ ਸੁੱਟੀ ਜਾਵੇ। ਅਕਾਲੀ ਦਲ ਦੇ ਭਵਿੱਖ ਬਾਰੇ ਉਨ੍ਹਾਂ ਬੋਲਦਿਆਂ ਕਿਹਾ ਕਿ ਹੁਣ ਅਕਾਲੀ ਦਲ ਦਾ ਕੋਈ ਭਵਿੱਖ ਨਹੀਂ ਹੈ ਤੇ ਖਾਸ ਕਰਕੇ ਇਕ ਟੋਲਾ ਘੁੰਮ ਰਿਹਾ ਹੈ ਉਸ ਦਾ ਭਵਿੱਖ ਬਿਲਕੁਲ ਧੁੰਦਲਾ ਹੈ। ਇਸ ਸਮੇਂ ਜੇਕਰ ਨੌਜਵਾਨਾਂ ਨੇ ਅਕਾਲੀ ਦਲ ਸਾਂਭ ਲਿਆ ਤਾਂ ਅਕਾਲੀ ਦਲ ਬਚ ਸਕਦਾ ਹੈ ਨਹੀਂ ਤਾਂ ਅਕਾਲੀ ਦਲ ਦਾ ਭਵਿੱਖ ਹਨੇਰੇ ਵਿਚ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਅਰੋਪ ਲਗਾਉਣ ਵਾਲੇ ਜ਼ਿੰਦਾਬਾਦ ਰਹਿਣ ਤੇ ਜੋ ਮੇਰੇ ਕਿਰਦਾਰ ਤੇ ਇਹ ਇਲਜ਼ਾਮ ਲਗਾ ਰਹੇ ਹਨ ਜੇਕਰ ਉਹ ਸਾਬਤ ਕਰ ਦੇਣ ਤਾਂ ਮੈਂ ਸਭ ਕੁਝ ਛੱਡ ਦੇਵਾਂਗਾ। ਅਕਾਲੀ ਦਲ ਦੀ ਭਰਤੀ ਸਬੰਧੀ ਦਾਅਵੇ ‘ਤੇ ਕਿਹਾ ਕਿ ਜਿਸ ਪਿੰਡ ‘ਚੋਂ 30 ਵੋਟਾਂ ਪਈਆਂ ਉੱਥੋਂ 500 ਬੰਦੇ ਦੀ ਭਰਤੀ ਕਿਵੇਂ ਹੋ ਸਕਦੀ ਹੈ।
ਇਹ ਵੀ ਪੜ੍ਹੋ – ਨੈਸ਼ਨਲ ਐਜੂਕੇਸ਼ਨ ਪਾਲਿਸੀ 2020 ‘ਚੋਂ ਪੰਜਾਬੀ ਨੂੰ ਕੀਤਾ ਬਾਹਰ? ਚੀਮਾ ਨੇ ਕੀਤਾ ਦਾਅਵਾ