The Khalas Tv Blog Punjab ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦਾ ਇਕਲੌਤੇ ਪੁੱਤਰ ਨਾਲ ਹੋਇਆ ਇਹ ਕੁਝ…!
Punjab

ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦਾ ਇਕਲੌਤੇ ਪੁੱਤਰ ਨਾਲ ਹੋਇਆ ਇਹ ਕੁਝ…!

The death of a youth living in village Shahpur due to white injection

The death of a youth living in village Shahpur due to white injection

ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ। ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।

ਨਸ਼ੇ ਕਾਰਨ ਲੋਕਾਂ ਦੇ ਘਰ ਉੱਜੜ ਰਹੇ ਹਨ, ਅਜਿਹਾ ਹੀ ਇਕ ਮਾਮਲਾ ਪਿੰਡ ਸ਼ਾਹਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਨੌਜਵਾਨ ਦੀ ਚਿੱਟੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਕਮਲ ਸਿੰਘ ਵਜੋਂ ਹੋਈ ਹੈ।

ਪਰਿਵਾਰਕ ਮੈਂਬਰਾਂ ਅਨੁਸਾਰ ਮ੍ਰਿਤਕ ਐਤਵਾਰ ਸ਼ਾਮ 6:30 ਵਜੇ ਘਰ ਪਹੁੰਚਿਆ ਸੀ। ਇਸ ਦੌਰਾਨ ਉਸ ਨੇ ਆਪਣੀ ਮਾਂ ਨੂੰ ਚਾਹ ਬਣਾਉਣ ਲਈ ਕਿਹਾ ਤਾਂ ਉਹ ਘਰ ਦੀ ਛੱਤ ’ਤੇ ਚਲਾ ਗਿਆ।

ਉਥੇ ਉਸ ਨੇ ਚਿੱਟੇ ਦਾ ਟੀਕਾ ਲਾਇਆ। ਕਾਫ਼ੀ ਦੇਰ ਤਕ ਜਦੋਂ ਉਹ ਵਾਪਸ ਨਾ ਆਇਆ ਤਾਂ ਉਸ ਦੀ ਮਾਂ ਨੇ ਛੱਤ ’ਤੇ ਜਾ ਕੇ ਦੇਖਿਆ ਕਿ ਨੌਜਵਾਨ ਬੇਹੋਸ਼ ਪਿਆ ਸੀ। ਜਦੋਂ ਉਸਦੀ ਮਾਂ ਨੇ ਸ਼ੋਰ ਮਚਾਇਆ ਤਾਂ ਪਰਿਵਾਰ ਨੇ ਉਸਨੂੰ ਮ੍ਰਿਤਕ ਪਾਇਆ। ਮ੍ਰਿਤਕ ਹਰਕਮਲ ਸਿੰਘ 25 ਸਾਲਾ ਇਕਲੌਤੀ ਭੈਣ ਦਾ ਭਰਾ ਸੀ ਜੋ ਅਜੇ ਅਣਵਿਆਹਿਆ ਸੀ।

Exit mobile version