The Khalas Tv Blog Punjab ਭੰਗੜਾ ਪਾ ਰਹੇ ਨੌਜਵਾਨ ਦੀ ਹੋਈ ਮੌਤ, ਨੱਚਦੇ ਸਮੇਂ ਆਇਆ ਹਾਰਟ ਅਟੈਕ
Punjab

ਭੰਗੜਾ ਪਾ ਰਹੇ ਨੌਜਵਾਨ ਦੀ ਹੋਈ ਮੌਤ, ਨੱਚਦੇ ਸਮੇਂ ਆਇਆ ਹਾਰਟ ਅਟੈਕ

ਰਾਜਪੁਰਾ : ਦੇਸ਼ ਵਿੱਚ ਪਿਛਲੇ ਕੁਝ ਮਹੀਨਿਆਂ ‘ਚ ਅਜਿਹੇ ਕਈ ਵੀਡੀਓ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਘੁੰਮਦੇ-ਫਿਰਦੇ, ਨੱਚਦੇ-ਗਾਉਂਦੇ ਲੋਕਾਂ ਦੀ ਅਚਾਨਕ ਮੌਤ ਹੋ ਗਈ। ਇਸ ਮਾਮਲੇ ਨਾਲ ਜੁੜੀ ਇੱਕ ਲਾਈਵ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਤਰਥੱਲੀ ਮਚਾ ਹੋਈ ਹੈ।  7 ਜਨਵਰੀ 2025 ਨੂੰ ਪਟਿਆਲਾ ਦੇ ਰਾਜਪੁਰਾ ਦੇ ਵਿੱਚ ਇੱਕ ਸਟੇਜ ਦੇ ਉੱਪਰ ਭੰਗੜਾ ਪਾ ਰਹੇ ਇੱਕ ਨੌਜਵਾਨ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਇਹ ਪ੍ਰੋਗਰਾਮ ਬੇਦੀ ਫਾਰਮ ਰਾਜਪੁਰਾ ਵਿੱਚ ਸੀ ਅਤੇ ਮ੍ਰਿਤਕ ਨੌਜਵਾਨ ਦੀ ਪਛਾਣ ਬੱਬੂ ਵਜੋਂ ਹੋਈਆ ਜੋ ਰਾਜਪੁਰਾ ਦਾ ਹੀ ਰਹਿਣ ਵਾਲਾ ਹੈ।

ਮੌਕੇ ’ਤੇ ਨਾਲ ਦੇ ਸਾਥੀ ਇਸ ਆਰਟਿਸਟ ਨੂੰ ਚੱਕ ਕੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਵੀ ਲੈ ਕੇ ਗਏ ਜਿੱਥੇ ਇਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।  ਮ੍ਰਿਤਕ ਆਪਣੇ ਪਿਛੇ ਪਰਿਵਾਰ ਦੇ ਵਿੱਚ ਪਤਨੀ ਤੇ ਦੋ ਛੋਟੇ ਬੱਚੇ ਛੱਡ ਗਿਆ।

 

Exit mobile version