The Khalas Tv Blog International ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲੇ ਵਿਅਕਤੀ ਦੀ ਹੋਈ ਮੌਤ, ਲਗਾਈ ਸੀ ਸੂਰ ਦੀ ਕਿਡਨੀ
International

ਕਿਡਨੀ ਟਰਾਂਸਪਲਾਂਟ ਕਰਵਾਉਣ ਵਾਲੇ ਵਿਅਕਤੀ ਦੀ ਹੋਈ ਮੌਤ, ਲਗਾਈ ਸੀ ਸੂਰ ਦੀ ਕਿਡਨੀ

ਅੱਜ ਦੇ ਯੁੱਗ ਵਿੱਚ ਸਭ ਕੁੱਝ ਸੰਭਵ ਹੈ, ਇਨਸਾਨ ਦੇ ਸਰੀਰ ਵਿੱਚ ਜਾਨਵਰਾਂ ਦੇ ਅੰਗ ਵੀ ਲਗਾਏ ਜਾ ਰਹੇ ਹਨ। ਦੋ ਮਹਿਨੇ ਪਹਿਲਾਂ ਇਕ ਇਨਸਾਨ ਦੇ ਸਰੀਰ ਵਿੱਚ ਸੂਰ ਦੀ ਕਿਡਨੀ ਲਗਾਈ ਗਈ ਸੀ। ਉਸ ਵਿਅਕਤੀ ਦੀ ਮੌਤ ਹੋ ਗਈ ਹੈ। 62 ਸਾਲਾ ਰਿਚਰਡ ਸਲੇਮੈਨ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ। ਉਸ ਦੇ ਪਰਿਵਾਰ ਨੇ ਦੱਸਿਆ ਕਿ ਰਿਚਰਡ ਸਲੇਮੈਨ ਦੀ ਮੌਤ ਹੋ ਗਈ ਹੈ ਪਰ ਉਸ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਿਆ।

ਮੈਸੇਚਿਉਸੇਟਸ ਹਸਪਤਾਲ ਵਿੱਚ ਇਸ ਰਿਚਰਡ ਦੀ ਕਿਡਨੀ ਨੂੰ ਬਦਲਿਆ ਗਿਆ ਸੀ। ਹਸਪਤਾਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਰਿਚਰਡ ਦੀ ਮੌਤ ਦਾ ਕਾਰਨ ਕਿਡਨੀ ਟਰਾਂਸਪਲਾਂਟ ਨਹੀਂ ਹੈ। ਇਸ ਦੇ ਨਾਲ ਹੀ ਹਸਪਤਾਲ ਨੇ ਕਿਹਾ ਹੈ ਰਿਚਰਡ ਸਲੇਮੈਨ ਦੀ ਮੌਤ ਤੋਂ ਹਸਪਤਾਲ ਦੀ ਪੂਰੀ ਟੀਮ ਦੁਖੀ ਹੈ। ਹਾਲਾਂਕਿ ਰਿਚਰਡ ‘ਚ ਅਜਿਹੇ ਕੋਈ ਲੱਛਣ ਨਜ਼ਰ ਨਹੀਂ ਆਏ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਉਸ ਦਾ ਟ੍ਰਾਂਸਪਲਾਂਟ ਸਫਲ ਨਹੀਂ ਹੋਇਆ ਜਾਂ ਬਾਅਦ ਵਿੱਚ ਇਸ ਨਾਲ ਜੁੜੀ ਕੋਈ ਸਮੱਸਿਆ ਪੈਦਾ ਹੋਈ।

ਇਸ ਤੋਂ ਇਲਾਵਾ ਰਿਚਰਡ ਸਲੇਮੈਨ ਟਾਈਪ 2 ਡਾਇਬਟੀਜ਼ ਅਤੇ ਹਾਈਪਰਟੈਨਸ਼ਨ ਤੋਂ ਪੀੜਤ ਸੀ। ਹਸਪਤਾਲ ਨੇ ਕਿਹਾ ਕਿ ਰਿਚਰਡ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਉਸ ਨੇ ਮੈਡੀਕਲ ਵਿਗਿਆਨ ਦੇ ਵਿਕਾਸ ਵਿੱਚ ਵੀ ਯੋਗਦਾਨ ਪਾਇਆ ਹੈ। ਉਹ ਬਹੁਤ ਹੀ ਸਧਾਰਨ ਅਤੇ ਦਿਆਲੂ ਵਿਅਕਤੀ ਸੀ।

ਇਹ ਵੀ ਪੜ੍ਹੋ – ਇੰਡੋਨੇਸ਼ੀਆ ‘ਚ ਠੰਡੇ ਲਾਵੇ ਕਾਰਨ 3 ਦਿਨਾਂ ‘ਚ 41 ਮੌਤਾਂ: ਮਰਨ ਵਾਲਿਆਂ ‘ਚ 2 ਬੱਚੇ ਵੀ ਸ਼ਾਮਲ

 

Exit mobile version