The Khalas Tv Blog Punjab Mohali : ਸੋਹਾਣਾ ‘ਚ ਮਿਲੀ ਸੀ ਨਰਸ ਦੀ ਲਾਸ਼, ਕਤਲ ਕੇਸ ‘ਚ ਨਾਮਜ਼ਦ ਸਾਬਕਾ ASI, ਇਹ ਸੀ ਸਾਰਾ ਮਾਮਲਾ
Punjab

Mohali : ਸੋਹਾਣਾ ‘ਚ ਮਿਲੀ ਸੀ ਨਰਸ ਦੀ ਲਾਸ਼, ਕਤਲ ਕੇਸ ‘ਚ ਨਾਮਜ਼ਦ ਸਾਬਕਾ ASI, ਇਹ ਸੀ ਸਾਰਾ ਮਾਮਲਾ

Ex-ASI named in sohana nurse’s murder case in Mohali

Mohali : ਸੋਹਾਣਾ ‘ਚ ਮਿਲੀ ਸੀ ਨਰਸ ਦੀ ਲਾਸ਼, ਕਤਲ ਕੇਸ ਵਿੱਚ ਨਾਮਜ਼ਦ ਸਾਬਕਾ ASI

ਸੋਹਾਣਾ : ਕੁੱਝ ਦਿਨ ਪਹਿਲਾਂ ਮੁਹਾਲੀ(Mohali) ਦੇ ਸੋਹਾਣਾ ਇਲਾਕੇ ਵਿੱਚ ਨੌਜਵਾਨ ਕੁੜੀ ਦੀ ਲਾਸ਼( Sohana nurse case) ਬਰਾਮਦ ਹੋਈ ਸੀ। ਜਿਸ ਦੀ ਪੋਸਟ ਮਾਰਟਮ ਰਿਪੋਰਟ ਨੇ ਵੱਡਾ ਖੁਲਾਸਾ ਕੀਤਾ ਹੈ। ਇਸ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਇਸ ਕੁੜੀ ਨੂੰ ਗੱਲਾ ਘੁੱਟ ਕੇ ਮਾਰਿਆ ਗਿਆ ਹੈ ਤੇ ਇਸ ਦੀ ਗਰਦਨ ਦੀ ਹੱਡੀ ਵੀ ਟੁਟੀ ਹੋਈ ਮਿਲੀ ਹੈ।

ਇਸ ਕਤਲ ਕੇਸ ਵਿੱਚ ਪੰਜਾਬ ਪੁਲਿਸ ਦੇ ਇੱਕ ਬਰਖਾਸਤ ਏਐਸਆਈ  ਦਾ ਨਾਮ ਸਾਹਮਣੇ ਆਇਆ ਹੈ।  ਪੁਲਿਸ ਨੂੰ ਸ਼ੱਕ ਹੈ ਕਿਉਂਕਿ ਉਸ ਦੇ ਖਿਲਾਫ਼ ਕਈ ਸਬੂਤ ਵੀ ਮਿਲੇ ਹਨ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਨਰਸ ਦਾ ਉਸ ਨਾਲ ਝੱਗੜਾ ਹੋਇਆ ਸੀ।

ਹਾਲ ਦੀ ਘੜੀ ਉਹ ਐਸਆਈ ਆਪਣੇ ਪਰਿਵਾਰ ਸਣੇ ਫਰਾਰ ਹੈ ਤੇ ਉਸ ਦੇ ਮੁਹਾਲੀ ਵਾਲੇ ਘਰ ਤੇ ਨਾਲ ਨਾਲ ਹੋਰ ਜਗਾਵਾਂ ਤੇ ਵੀ ਛਾਪੇ ਮਾਰੇ ਜਾ ਰਹੇ ਹਨ। ਪੁਲਿਸ ਵੱਲੋਂ ਮ੍ਰਿਤਕਾ ਦੇ ਮੋਬਾਇਲ ਦਾ ਡੇਟਾ ਰਿਕਵਰ ਕਰਕੇ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕੀ ਮੌਤ ਤੋਂ ਪਹਿਲਾਂ ਉਹ ਕਿਸ ਦੇ ਸੰਪਰਕ ਵਿੱਚ ਸੀ ? ਅਤੇ ਅਖੀਰਲੀ ਵਾਰ ਉਸ ਨੇ ਕਿਸ ਦੇ ਨਾਲ ਗੱਲ ਕੀਤੀ ਸੀ ?

ਮੋਹਾਲੀ ਦੇ ਡੀਐੱਸਪੀ ਐਚ ਐਸ ਬਲ ਨੇ ਦੱਸਿਆ ਕਿ ਇੱਕ ਨਰਸ ਨਸੀਬ ਕੌਰ ਦੀ ਲਾਸ਼ 13 ਨਵੰਬਰ ਨੂੰ ਮੁਹਾਲੀ ਦੇ ਸੋਹਾਣਾ ਸੈਕਟਰ-78 ਵਿੱਚ ਇੱਕ ਛੱਪੜ ਵਿੱਚੋਂ ਮਿਲੀ ਸੀ। ਮੁਅੱਤਲ ਏਐਸਆਈ ਰਸ਼ਪ੍ਰੀਤ ਸਿੰਘ ਮਾਮਲੇ ਵਿੱਚ ਨਾਮਜ਼ਦ। ਪੋਸਟਮਾਰਟਮ ਰਿਪੋਰਟ ਵਿੱਚ ਸਾਹਮਣੇ ਆਇਆ ਕਿ ਪੀੜਤਾ ਦੀ ਮੌਤ ਦਮ ਘੁੱਟਣ ਕਾਰਨ ਹੋਈ ਸੀ ਕਿਉਂਕਿ ਉਸ ਦਾ ਗਲਾ ਘੁੱਟਿਆ ਗਿਆ ਸੀ।

ਇੰਡੀਅਨ ਐਕਸਪ੍ਰੈਸ ਮੁਤਾਬਿਕ ਸੋਹਾਣਾ ਸਟੇਸ਼ਨ ਹਾਊਸ ਅਫ਼ਸਰ (ਐਸਐਚਓ) ਇੰਸਪੈਕਟਰ ਗੁਰਚਰਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨਾ ਹੈ ਪਰ ਪੁਲੀਸ ਵੱਲੋਂ ਪ੍ਰਾਪਤ ਕਾਲ ਡਿਟੇਲ ਰਿਕਾਰਡ ਅਨੁਸਾਰ ਜਾਂਚ ਤੋਂ ਪਤਾ ਲੱਗਿਆ ਹੈ ਕਿ ਰਸ਼ਪ੍ਰੀਤ ਕਤਲ ਵਿੱਚ ਸ਼ਾਮਲ ਸੀ।
Activa 'ਤੇ ਨਰਸ ਦੀ ਦੇਹ ਨੂੰ ਲੈ ਕੇ ਜਾਣ ਵਾਲੇ ਮਾਮਲੇ 'ਚ ਵੱਡੇ ਖੁਲਾਸੇ | ਰਿਪੋਰਟ ਆਈ ਸਾਹਮਣੇ | Khalas Tv
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਸੋਹਾਣਾ ਵਿੱਚ ਗੰਦੇ ਪਾਣੀ ਦੇ ਟੋਭੇ ਨੇੜੇ ਪਿੱਪਲ ਦੇ ਰੁੱਖ ਥੱਲੇ ਚਾਦਰ ਵਿੱਚ ਇਕ ਨੌਜਵਾਨ ਕੁੜੀ ਦੀ ਲਾਸ਼ ਮਿਲੀ ਸੀ । ਇਹ ਲਾਸ਼ ਨਰਸ ਨਸੀਬ ਕੌਰ ਸੀ। ਇਸ ਦੌਰਾਨ ਇਕ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਸਾਹਮਣੇ ਆਈ ਸੀ,ਜਿਸ ਵਿੱਚ ਇੱਕ ਸ਼ਖਸ ਇਸ ਕੁੜੀ ਦੀ ਲਾਸ਼ ਨੂੰ ਐਕਟਿਵਾ ‘ਤੇ ਲਿਆ ਕੇ ਇਥੇ ਸੁੱਟਦਾ ਦਿਖਾਈ ਦੇ ਰਿਹਾ ਸੀ। ਨਸੀਬ ਨੇ ਕੁਝ ਦਿਨ ਪਹਿਲਾਂ ਹੀ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨਰਸ ਦੀ ਨੌਕਰੀ ਸ਼ੁਰੂ ਕੀਤੀ ਸੀ ਅਤੇ ਉਸ ਦੇ ਘਰਦਿਆਂ ਅਨੁਸਾਰ ਉਸ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਸੀ।

Exit mobile version