The Khalas Tv Blog International ਪੰਜਾਬ ਦੀ ਧੀ ਨੇ ਵਿਦੇਸ਼ ‘ਚ ਪੰਜਾਬੀਆਂ ਦਾ ਵਧਾਇਆ ਮਾਣ, ਵੱਡੀ ਡਿਗਰੀ ਕੀਤੀ ਹਾਸਲ
International Punjab

ਪੰਜਾਬ ਦੀ ਧੀ ਨੇ ਵਿਦੇਸ਼ ‘ਚ ਪੰਜਾਬੀਆਂ ਦਾ ਵਧਾਇਆ ਮਾਣ, ਵੱਡੀ ਡਿਗਰੀ ਕੀਤੀ ਹਾਸਲ

ਯੂਕੇ (UK) ਦੀ ਸਸੇਕਸ ਯੂਨੀਵਰਸਿਟੀ (University of Sussex) ਵਿੱਚ ਡਿਗਰੀ ਵੰਡ ਪ੍ਰੋਗਰਾਮ ਕਰਵਾਇਆ ਗਿਆ। ਇੱਥੇ ਪੰਜਾਬ ਦੀ ਸਾਬਤ ਸੂਰਤ ਧੀ ਕੁਲਜੀਤ ਕੌਰ ਨੇ ਪੰਜਾਬ ਦਾ ਮਾਣ ਵਧਾਇਆ ਹੈ। ਉਨ੍ਹਾਂ ਨੇ ਲਾਅ ਵਿਦ ਇੰਟਰਨੈਸ਼ਨਲ ਰਿਲੇਸ਼ਨਸ (Law with International Relations) ਵਿੱਚ ਪਹਿਲੇ ਦਰਜੇ ਵਿੱਚ ਡਿਗਰੀ ਹਾਸਲ ਕੀਤੀ ਹੈ। ਦੱਸ ਦੇਈਏ ਕਿ ਕੁਲਜੀਤ ਕੌਰ ਸਲੋਹ ਬਾਰ ਦੀ ਸਾਬਕਾ ਕੌਸਲਰ ਕਮਲਜੀਤ ਕੌਰ ਦੀ ਲੜਕੀ ਹੈ। ਕੁਲਜੀਤ ਕੌਰ ਬਨੂੜ ਸ਼ਹਿਰ ਨਾਲ ਸਬੰਧਿਤ ਹੈ। ਕੁਲਜੀਤ ਕੌਰ ਨੇ ਆਪਣੀ ਡਿਗਰੀ ਨੂੰ ਪਹਿਲੇ ਦਰਜੇ ਵਿੱਚ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਕੁਲਜੀਤ ਕੌਰ ਨੂੰ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਹੈ। ਕੁਲਜੀਤ ਨੂੰ ਸਨਮਾਨਿਤ ਕਰਨ ਮੌਕੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅਤੇ ਪ੍ਰਧਾਨ ਪ੍ਰੋ: ਸਾਸ਼ਾ ਰੋਜਨੇਲ ਨੇ ਕੁਲਜੀਤ ਦੀ ਤਾਰੀਫ ਕਰਦਿਆਂ ਉਸ ਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ ਹੈ। 

ਕੁਲਜੀਤ ਦੇ ਮਾਤਾ- ਪਿਤਾ ਨੇ ਕਿਹਾ ਕਿ ਉਹ ਕੁਲਜੀਤ ਦੀ ਇਸ ਪ੍ਰਾਪਤੀ ਤੋਂ ਬਹੁਤ ਖੁਸ਼ ਹਨ ਅਤੇ ਉਨ੍ਹਾਂ ਨੂੰ ਆਪਣੀ ਧੀ ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਕੁਲਜੀਤ ਨੇ ਪਰਿਵਾਰ ਦੇ ਨਾਲ-ਨਾਲ ਬਨੂੜ ਦਾ ਨਾਮ ਰੌਸ਼ਨ ਕੀਤਾ ਹੈ। ਇਸ ਦੇ ਨਾਲ ਹੀ ਕੁਲਜੀਤ ਨੇ ਲਾਅ ਵਿਭਾਗ ਵਿੱਚ ਲਗਾਤਾਰ ਤਿੰਨ ਸਾਲ ਯੂਨੀਅਨ ਦੀ ਰੈਪ ਅਤੇ ਅੰਬੈਸਡਰ ਵਜੋਂ ਵੀ ਕੰਮ ਕੀਤਾ ਹੈ।

ਇਹ ਵੀ ਪੜ੍ਹੋ –   ਮੋਦੀ ਸਰਕਾਰ ਦੇ ਆਪਣੇ ਮੰਤਰੀ ਨੇ LIC ਤੇ Medical Policy ’ਤੇ GST ਲਗਾਉਣ ਦਾ ਕੀਤਾ ਵਿਰੋਧ

 

Exit mobile version