The Khalas Tv Blog Punjab ਪੰਜਵੀਂ ਵਾਰ ਵਧੀ SGPC ਲਈ ਵੋਟਾਂ ਬਣਾਉਣ ਦੀ ਤਰੀਕ !
Punjab

ਪੰਜਵੀਂ ਵਾਰ ਵਧੀ SGPC ਲਈ ਵੋਟਾਂ ਬਣਾਉਣ ਦੀ ਤਰੀਕ !

SGPC

ਬਿਉਰੋ ਰਿਪੋਰਟ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀਆਂ ਜਨਰਲ ਚੋਣਾਂ ਦੇ ਲਈ ਵੋਟਿੰਗ (VOTING) ਦੀ ਤਰੀਕ ਵਧਾ ਦਿੱਤੀ ਗਈ ਹੈ। ਹੁਣ 31 ਅਕਤੂਬਰ 2024 ਤੱਕ ਵੋਟਾਂ ਬਣਾਇਆ ਜਾ ਸਕਣਗੀਆਂ। ਪਹਿਲਾਂ 16 ਸਤੰਬਰ ਨੂੰ ਅਖੀਰਲੀ ਤਰੀਕ ਮਿਥੀ ਗਈ ਸੀ। ਚੀਫ ਕਮਿਸ਼ਨਰ ਗੁਰਦੁਆਰਾ ਚੋਣ (CHIEF COMMISSONER GURDAWARA ELECTION) ਨੇ ਨੋਟਿਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।

ਸਿੱਖ ਸੰਗਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈਕੇ ਸੁਸਤ ਰਵੱਇਏ ਦੀ ਵਜ੍ਹਾ ਕਰਕੇ ਹੁਣ ਤੱਕ ਕਈ ਵਾਰ ਵੋਟਾਂ ਬਣਾਉਣ ਦੀ ਤਰੀਕ ਨੂੰ ਵਧਾਇਆ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ 31 ਜੁਲਾਈ ਨੂੰ ਤਰੀਕ ਵਧਾਕੇ 16 ਸਤੰਬਰ ਕੀਤੀ ਗਈ ਸੀ। 31 ਜੁਲਾਈ ਤੱਕ ਸਿਰਫ਼ ਅੱਧੀਆਂ ਹੀ 25 ਲੱਖ ਤੱਕ ਹੀ ਵੋਟਾਂ ਬਣੀਆਂ ਸਨ ਜਦਕਿ 2011 ਦੀਆਂ ਚੋਣਾਂ ਵਿੱਚ 50 ਲੱਖ ਤੋਂ ਵੱਧ ਸਿੱਖ ਸੰਗਤ ਨੇ ਵੋਟਾਂ ਬਣਾਇਆ ਸਨ। SGPC ਦੀਆਂ ਚੋਣਾਂ ਦੇ ਲਈ ਵੋਟਰ ਦੀ ਉਮਰ 21 ਸਾਲ ਉਮਰ ਤੈਅ ਕੀਤੀ ਗਈ ਹੈ। ਘੱਟ ਵੋਟਾਂ ਬਣਾਉਣ ਦੀ ਵਜ੍ਹਾ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਨੇ ਪਿਛਲੀ ਵਾਰ ਮਹਿਲਾਵਾਂ ਨੂੰ ਫਾਰਮ ‘ਤੇ ਫੋਟੋ ਨਾ ਲਗਾਉਣ ਦੀ ਛੋਟ ਦੇ ਦਿੱਤੀ ਸੀ। 31 ਜੁਲਾਈ ਤੋਂ ਪਹਿਲਾਂ 30 ਅਪ੍ਰੈਲ ਤੱਕ ਨਵੀਆਂ ਵੋਟਾਂ ਲਈ ਫਾਰਮ ਭਰੇ ਜਾਣ ਦੀ ਤਰੀਕ ਮਿੱਥੀ ਗਈ ਸੀ।

ਸਭ ਤੋਂ ਪਹਿਲਾਂ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਵੋਟ ਬਣਾਉਣ ਦੀ ਤਰੀਕ ਮਿੱਥੀ ਗਈ ਸੀ ਪਰ ਸਿਰਫ਼ 10 ਫੀਸਦੀ ਵੋਟਾਂ ਬਣਿਆਂ ਹੋਣ ਦੀ ਵਜ੍ਹਾ ਕਰਕੇ ਅਖੀਰਲੇ ਦਿਨ ਨੋਟਿਫਿਕੇਸ਼ ਜਾਰੀ ਕਰਕੇ ਇਸ ਨੂੰ ਵਧਾ ਕੇ 29 ਫਰਵਰੀ 2024 ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ –  ਕੀ ਗਹਿਲੋਤ ਨੂੰ ਦਿੱਲੀ ਦਾ CM ਬਣਾ ਕੇ ਹਰਿਆਣਾ ਜਿੱਤਣਾ ਚਾਹੁੰਦੇ ਨੇ ਕੇਜਰੀਵਾਲ? ਦਲਿਤ ਡਿਪਟੀ CM ’ਤੇ ਖੇਡ ਰਹੇ ਦਾਅ!

 

Exit mobile version